CRPF ਦੇ ਜਵਾਨ ਨੂੰ ਅਪਸ਼ਬਦ ਕਹਿਣ ਵਾਲੀ ਮਹਿਲਾ ਤੋਂ ਐਚ.ਡੀ.ਐਫ. ਸੀ. ਬੈਂਕ ਨੇ ਕੀਤਾ ਕਿਨਾਰਾ
ਸਪੱਸ਼ਟੀਕਰਨ ਜਾਰੀ ਕਰਕੇ ਕਿਹਾ : ਦੁਰਵਿਵਹਾਰ ਕਰਨ ਵੀ ਮਹਿਲਾ ਐਚ.ਡੀ.ਐਫ.ਸੀ. ਬੈਂਕ ਦੀ ਕਰਮਚਾਰੀ ਨਹੀਂ
CRPF jawan news : ਸੋਸ਼ਲ ਮੀਡੀਆ ’ਤੇ ਨਿੱਜੀ ਬੈਂਕ ਦੀ ਮਹਿਲਾ ਕਰਮਚਾਰੀ ਵੱਲੋਂ ਦੇਸ਼ ਦੇ ਸੀ.ਆਰ.ਪੀ.ਐਫ. ਜਵਾਨ ਨੂੰ ਅਪਸ਼ਬਦ ਕਹਿਣ ਦਾ ਆਡੀਓ ਵਾਇਰਲ ਹੋਇਆ ਸੀ। ਜਿਸ ’ਚ ਮਹਿਲਾ ਫੌਜੀ ਜਵਾਨ ਨਾਲ ਬੇਹੱਦ ਹੀ ਗਲਤ ਤਰੀਕੇ ਨਾਲ ਗੱਲਬਾਤ ਕਰਦੀ ਹੈ, ਜਿਸ ਤੋਂ ਬਾਅਦ ਲੋਕਾਂ ਨੇ ਮਹਿਲਾ ਕਰਮਚਾਰੀ ਖਿਲਾਫ਼ ਐਕਸ਼ਨ ਲੈਣ ਦੀ ਮੰਗ ਕੀਤੀ ਸੀ ਅਤੇ ਇਸ ਮਹਿਲਾ ਨੂੰ ਐਚ.ਡੀ.ਐਫ.ਸੀ. ਬੈਂਕ ਦੀ ਕਰਮਚਾਰੀ ਦੱਸਿਆ ਗਿਆ ਸੀ।
ਇਸ ਮਾਮਲੇ ’ਚ ਐਚ.ਡੀ.ਐਫ.ਸੀ. ਬੈਂਕ ਵੱਲੋਂ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਐਚ.ਡੀ.ਐਫ.ਸੀ.ਬੈਂਕ ਨੇ ਟਵੀਟ ਕਰਕੇ ਲਿਖਿਆ ਕਿ ਇਹ ਸੋਸ਼ਲ ਅਤੇ ਆਨਲਾਈਨ ਮੀਡੀਆ ’ਤੇ ਵਾਇਰਲ ਇਕ ਆਡੀਓ ਕਲਿੱਪ ਦੇ ਸੰਦਰਭ ਵਿਚ ਹੈ। ਜਿਸ ’ਚ ਇਕ ਮਹਿਲਾ ਸੀ.ਆਰ.ਪੀ.ਐਫ. ਦੇ ਜਵਾਨ ਨਾਲ ਘਟੀਆ ਸ਼ਬਦਾਵਲੀ ’ਚ ਗੱਲ ਕਰਦੀ ਹੋਈ ਸੁਣਾਈ ਦੇ ਰਹੀ ਹੈ। ਕਈ ਪੋਸਟਾਂ ’ਚ ਉਸ ਨੂੰ ਗਲਤ ਤਰੀਕੇ ਨਾਲ ਐਚ.ਡੀ.ਐਫ.ਸੀ. ਬੈਂਕ ਦੀ ਕਰਮਚਾਰੀ ਦੱਸਿਆ ਗਿਆ ਸੀ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਸੀ.ਆਰ.ਪੀ.ਐਫ. ਜਵਾਨ ਨਾਲ ਦੁਰਵਿਵਹਾਰ ਕਰਨ ਵਾਲੀ ਮਹਿਲਾ ਐਚ.ਡੀ.ਐਫ.ਸੀ.ਬੈਂਕ ਦੀ ਕਰਮਚਾਰੀ ਨਹੀਂ ਹੈ। ਕਲਿੱਪ ’ਚ ਸੁਣਾਈ ਦੇਣ ਵਾਲਾ ਵਿਵਹਾਰ ਸਵੀਕਾਰ ਕਰਨ ਯੋਗ ਨਹੀਂ ਹੈ।
ਜ਼ਿਕਰਯੋਗ ਹੈ ਕਿ ਮਹਿਲਾ ਨੇ ਜਵਾਨਾਂ ਦੇ ਖਿਲਾਫ਼ ਅਪਮਾਨਜਨਕ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ‘ਤੁਸੀਂ ਅਨਪੜ੍ਹ ਹੋ, ਇਸੇ ਲਈ ਤੁਹਾਨੂੰ ਸਰਹੱਦ ’ਤੇ ਭੇਜਿਆ ਗਿਆ ਹੈ। ਜੇਕਰ ਤੁਸੀਂ ਪੜ੍ਹੇ ਲਿਖੇ ਹੁੰਦੇ ਤਾਂ ਕਿਸੇ ਚੰਗੀ ਸੰਸਥਾ ਵਿਚ ਕੰਮ ਕਰ ਰਹੇ ਹੁੰਦੇ। ਤੁਹਾਨੂੰੇ ਕਿਸੇ ਹੋਰ ਦਾ ਹਿੱਸਾ ਨਹੀਂ ਖਾਣਾ ਚਾਹੀਦਾ, ਉਹ ਹਜ਼ਮ ਨਹੀਂ ਹੋਵੇਗਾ। ਇਸੇ ਲਈ ਤੁਹਾਡੇ ਬੱਚੇ ਵਿਕਲਾਂਗ ਪੈਦਾ ਹੁੰਦੇ ਹਨ।