ਆਜ਼ਾਦ ਹਿੰਦ ਫ਼ੌਜ ਦੇ 75 ਸਾਲ ਪੂਰੇ, ਪਰ ਨੇਤਾ ਜੀ ਨੂੰ ਭੁਲਾਉਣ ਦੀਆਂ ਕੋਸ਼ਿਸ਼ਾਂ ਹੋਈਆਂ : ਮੋਦੀ
ਮੋਦੀ ਨੇ ਕਿਹਾ ਕਿ 75 ਸਾਲ ਪਹਿਲਾਂ ਦੇਸ਼ ਤੋਂ ਬਾਹਰ ਬਣੀ ਆਜ਼ਾਦ ਹਿੰਦ ਸਰਕਾਰ ਅਨਿੱਖੜਵੇਂ ਅਤੇ ਪੂਰੇ ਭਾਰਤ ਦੀ ਸਰਕਾਰ ਸੀ।
ਨਵੀਂ ਦਿੱਲੀ , ( ਭਾਸ਼ਾ ) : ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਦੇ 75ਵੇਂ ਸਾਲ ਤੇ ਆਯੋਜਿਤ ਇਕ ਸਮਾਗਮ ਵਿਚ ਪੀਐਮ ਮੌਦੀ ਨੇ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ। ਮੋਦੀ ਨੇ ਕਿਹਾ ਕਿ 75 ਸਾਲ ਪਹਿਲਾਂ ਦੇਸ਼ ਤੋਂ ਬਾਹਰ ਬਣੀ ਆਜ਼ਾਦ ਹਿੰਦ ਸਰਕਾਰ ਅਨਿੱਖੜਵੇਂ ਅਤੇ ਪੂਰੇ ਭਾਰਤ ਦੀ ਸਰਕਾਰ ਸੀ। ਮੋਦੀ ਨੇ ਅਪਣੇ ਸੰਬੋਧਨ ਵਿਚ ਕਾਂਗਰਸ ਤੇ ਹਮਲਾ ਬੋਲਿਆ ਅਤੇ ਗਾਂਧੀ ਪਰਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਕ ਪਰਵਾਰ ਨੂੰ ਵੱਡਾ ਬਣਾਉਣ ਲਈ ਦੇਸ਼ ਦੇ ਕਈ ਸਪੂਤ ਚਾਹੇ ਸਰਦਾਰ ਪਟੇਲ ਹੋਣ, ਬਾਬਾ ਸਾਹਿਬ ਅੰਬੇਦਕਰ ਹੋਣ,
ਉਨ੍ਹਾਂ ਦੀ ਤਰ੍ਹਾਂ ਹੀ ਨੇਤਾਜੀ ਦੇ ਯੋਗਦਾਨ ਨੂੰ ਭੁਲਾਉਣ ਦੀ ਕੋਸ਼ਿਸ਼ ਹੋਈ ਹੈ। ਪੀਐਮ ਨੇ ਦੇਸ਼ ਦੇ ਪਹਿਲੇ ਪੀਐਮ ਪੰਡਿਤ ਜਵਾਹਰਲਾਲ ਨਹਿਰੂ ਦਾ ਨਾਮ ਲਏ ਬਿਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੇਕਰ ਪਟੇਲ ਅਤੇ ਬੋਸ ਨੂੰ ਅਗਵਾਈ ਦਾ ਮੌਕਾ ਮਿਲਦਾ ਤਾਂ ਹਾਲਾਤ ਕੁਝ ਹੋਰ ਹੁੰਦੇ। ਉਨ੍ਹਾਂ ਕਿਹਾ ਕਿ ਉਹ ਦੇਸ਼ਵਾਸੀਆਂ ਨੂੰ ਆਜ਼ਾਦ ਹਿੰਦ ਸਰਕਾਰ ਦੇ 75 ਸਾਲ ਪੂਰੇ ਹੋਣ ਤੇ ਵਧਾਈ ਦਿੰਦੇ ਹਨ। ਮੋਦੀ ਨੇ ਕਿਹਾ ਕਿ ਆਜ਼ਾਦ ਹਿੰਦ ਸਰਕਾਰ ਸਿਰਫ ਇਕ ਨਾਮ ਨਹੀ ਸੀ। ਨੇਤਾ ਜੀ ਦੀ ਅਗਵਾਈ ਵਿਚ ਇਸ ਸਰਕਾਰ ਨੇ ਹਰ ਖੇਤਰ ਵਿਚ ਨਵੀਂ ਯੋਜਨਾ ਬਣਾਈ ਸੀ।
ਇਸ ਸਰਕਾਰ ਦਾ ਅਪਣਾ ਬੈਂਕ, ਅਪਣੀ ਮੁਦਰਾ, ਅਪਣਾ ਡਾਕ ਟਿਕਟ ਤੇ ਅਪਣੀਆਂ ਜਾਸੂਸੀ ਸੇਵਾ ਸੀ। ਸੀਮਤ ਸਾਧਨ ਹੋਣ ਦੇ ਬਾਵਜੂਦ ਅਜਿਹੇ ਸ਼ਾਸਕ ਵਿਰੁਧ ਲੋਕਾਂ ਨੂੰ ਇਕੱਠੇ ਕੀਤਾ ਜਿਸਦਾ ਸੂਰਜ ਕਦੇ ਨਹੀਂ ਸੀ ਡੁੱਬਦਾ। ਵੀਰਤਾ ਦੇ ਸਿਖਰ ਤੇ ਪਹੁੰਚਣ ਦੀ ਨੀਂਵ ਨੇਤਾ ਜੀ ਦੇ ਬਚਪਨ ਵਿਚ ਹੀ ਪੈ ਗਈ ਸੀ। ਮੋਦੀ ਨੇ ਸੁਭਾਸ਼ ਚੰਦਰ ਬੋਸ ਦੀ ਉਸ ਚਿੱਠੀ ਦਾ ਜ਼ਿਕਰ ਕੀਤਾ ਜੋ ਉਨ੍ਹਾਂ ਨੇ ਅੱਲ੍ਹੜ ਉਮਰ ਵਿਚ ਅਪਣੀ ਮਾਂ ਨੂੰ ਸਾਲ 1912 ਦੇ ਨੇੜ੍ਹੇ ਲਿਖੀ ਸੀ। ਉਸ ਵੇਲੇ ਨੇਤਾ ਜੀ ਦੀ ਉਮਰ 15-16 ਸੀ ਤੇ ਉਨ੍ਹਾਂ ਨੇ ਮਾਂ ਨੂੰ ਸਵਾਲ ਪੁੱਛਿਆ ਸੀ,
ਮਾਂ ਕੀ ਸਾਡਾ ਮੁਲਕ ਹੋਰ ਪਤਨ ਵਿਚ ਚਲਾ ਜਾਵੇਗਾ? ਕੀ ਇਸ ਦੁਖੀ ਭਾਰਤ ਮਾਂ ਦਾ ਕੋਈ ਪੁੱਤਰ ਅਜਿਹਾ ਨਹੀਂ ਹੈ ਜੋ ਅਪਣੇ ਨਿਜੀ ਸਵਾਰਥਾਂ ਤੋਂ ਉਪਰ ਉਠ ਕ ਅਪਣਾ ਸਾਰਾ ਜੀਵਨ ਮਾਂ ਨੂੰ ਸੌਂਪ ਦੇਵੇ। ਬੋਲ ਮਾਂ ਅਸੀਂ ਕਦ ਤਕ ਸੁੱਤੇ ਰਹਾਂਗੇ? ਪੀਐਮ ਮੋਦੀ ਨੇ ਕਿਹਾ ਕਿ ਇਸੇ ਸਾਲ ਲਾਲ ਕਿਲੇ ਤੇ ਆਜ਼ਾਦ ਹਿੰਦ ਫ਼ੌਜ ਦੇ ਘੁਲਾਈਟੇ ਸ਼ਾਹਨਵਾਜ਼ ਖਾਨ ਨੇ ਕਿਹਾ ਸੀ ਕਿ ਸੁਭਾਸ਼ ਚੰਦਰ ਬੋਸ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਹੋਣ ਦਾ ਅਹਿਸਾਸ ਉਨ੍ਹਾਂ ਦੇ ਮਨ ਵਿਚ ਜਗਾਇਆ। ਅਜਿਹੇ ਕੀ ਹਾਲਾਤ ਸਨ ਕਿ ਸ਼ਾਹਨਵਾਜ਼ ਖਾਨ ਨੂੰ ਇਹ
ਗੱਲ ਕਹਿਣੀ ਪਈ। ਕੈਂਬਰਿਜ ਦੇ ਅਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਭਾਸ਼ ਚੰਦਰ ਬੋਸ ਨੇ ਲਿਖਿਆ ਹੈ ਕਿ ਸਾਨੂੰ ਸਿਖਾਇਆ ਜਾਂਦਾ ਸੀ ਕਿ ਯੂਰੋਪ ਗ੍ਰੇਟਬ੍ਰਿਟੇਨ ਦੀ ਹੀ ਇਕ ਕਿਸਮ ਹੈ। ਇਸ ਲਈ ਯੂਰੋਪ ਨੂੰ ਬ੍ਰਿਟੇਨ ਦੀਆਂ ਐਨਕਾਂ ਨਾਲ ਦੇਖਣ ਦੀ ਆਦਤ ਹੈ। ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੇ ਇੰਗਲੈਂਡ ਨੂੰ ਐਨਕਾਂ ਰਾਹੀ ਦੇਖਿਆ। ਸਾਡੀ ਵਿਵਸਥਾ, ਸਾਡੀ ਰਵਾਇਤ, ਸਾਡਾ ਸੱਭਿਆਚਾਰ ਅਤੇ ਸਾਡੀ ਪਾਠ-ਪੁਸਤਕਾਂ ਨੂੰ ਇਸ ਦਾ ਨੁਕਸਾਨ ਚੁੱਕਣਾ ਪਿਆ। ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੁਭਾਸ਼ਚੰਦਰ ਬੋਸ ਦੇ ਨਾਮ ਤੇ ਕੌਮੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ।