ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550 ਵੀਂ ਸਾਲਗਿਰਾ ਮਨਾਉਂਦੇ ਹੋਏ ਨੈਸ਼ਨਲ ਸੈਮੀਨਾਰ ਦਾ ਆਯੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550 ਵੀਂ ਸਾਲਗਿਰਾ ਮਨਾਉਂਦੇ ਹੋਏ ਬੀਤੇ ਦਿਨੀਂ ਮੁੰਬਈ ਦੇ ਬੀ.ਐਡ ਕਾਲਜ, ਬਾਂਬੇ

550th Birth Anniversary

ਨਵੀਂ ਦਿੱਲੀ : ਗੁਰੂ ਨਾਨਕ ਦੇਵ ਜੀ ਦੇ ਜਨਮ ਦੀ 550 ਵੀਂ ਸਾਲਗਿਰਾ ਮਨਾਉਂਦੇ ਹੋਏ ਬੀਤੇ ਦਿਨੀਂ ਮੁੰਬਈ ਦੇ ਬੀ.ਐਡ ਕਾਲਜ, ਬਾਂਬੇ ਟੀਚਰ ਟ੍ਰੇਨਿੰਗ ਕਾਲਜ ਨੇ ਇਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਨੇ ਇਹ ਸਮਾਗਮ ਨੂੰ ਆਯੋਜਿਤ ਕਰਨ ਲਈ ਮੁੰਬਈ ਦੇ ਸਭ ਤੋਂ ਵੱਡੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਦੀ ਮਦਦ ਲਈ ਗਈ।

ਇਹ ਸੈਮੀਨਾਰ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਦੇ ਸੰਗਠਨ ਨਾਲ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿਚ ਸਿੰਧੀ ਸਿੱਖ ਸਮਾਜ ਨੇ ਵੱਧ ਚੜ੍ਹ ਕੇ ਹਿਸਾ ਲਿਆ ਜਿਸ ਵਿਚ ਦੇਸ਼ ਅਤੇ ਵਿਦੇਸ਼ ਤੋਂ ਬੁਲਾਰਿਆਂ ਨੂੰ ਬੁਲਾਇਆ ਗਿਆ।

ਸਿੰਧੂ ਦਰਸ਼ਨ ਚੈਨਲ ਨੇ ਇਸ ਸਾਰੇ ਸਮਾਗਮ ਨੂੰ ਸਾਢੇ ਪੰਜ ਘੰਟੇ ਡਾਇਰੈਕਟ ਲਾਈਵ ਚੈਨਲ ਤੇ ਪ੍ਰਸਾਰਿਤ ਕੀਤਾ। ਐਜੂਕੇਸ਼ਨ ਦੇ ਖੇਤਰ ਵਿਚ ਕੰਮ ਕਰ ਰਹੇ ਬੀ ਐਡ ਕਾਲਜਾਂ ਦੇ ਸਕਾਲਰਜ਼ ਦੁਆਰਾ ਲਿਖੇ ਗਏ ਖੋਜ ਪੱਤਰਾਂ ਦੀ ਇਕੱਤਰ ਕੀਤੀ ਗਈ ਇਕ ਬੁੱਕ ਨੂੰ ਵੀ ਰਿਲੀਜ਼ ਕੀਤੀ ਗਈ। 

ISKCON ਵਰਗੀ ਵੱਡੀ ਸੰਸਥਾ ਦੇ ਪ੍ਰਧਾਨ, ਡਾਕਟਰ ਪ੍ਰਭੂ ਸੂਰਦਾਸ ਨੇ ਇਸ ਮੌਕੇ ਤੇ ਕਿਹਾ ਕੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਨੂੰ ਸੇਧ ਦਿੰਦੇ ਨੇ ਅਤੇ ਮਨੁੱਖਤਾ ਦੀ ਭਲਾਈ ਵੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਰਸਤੇ ਤੇ ਚਲਿਆ ਜਾਵੇ ਤਾਂ ਦੁਨੀਆ ਤੇ ਆਣ ਵਾਲੇ ਹਰ ਕਸ਼ਟ ਨੂੰ ਕੱਟਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਸਾਂਝੀਵਾਲਤਾ ਦਾ ਪ੍ਰਤੀਕ ਹਨ ਅਤੇ 550 ਸਾਲ ਸਾਰੇ ਧਰਮਾਂ ਨੂੰ ਮਿਲ-ਜੁਲ ਕੇ ਮਨਾਉਣਾ ਚਾਹੀਦਾ ਹੈ।ਵਾਸ਼ਿੰਗਟਨ ਡੀਸੀ ਤੋਂ ਆਏ ਹੋਏ ਡਾਕਟਰ ਰਾਜਵੰਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈਕੋਸਿੱਖ ਬਾਰੇ ਮੁੱਢਲੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਬੱਚਾ ਆਪਣੇ ਘਰ ਦੇ ਬਾਹਰ ਇਕ ਬੂਟਾ ਲਾਵੇ ਤਾਂ ਜੋ ਵਾਤਾਵਰਣ ਕਰਕੇ ਕੁਦਰਤ ਦਾ ਹੋਇਆ ਨੁਕਸਾਨ ਆਉਣ ਵਾਲੀਆਂ ਪੀੜ੍ਹੀਆਂ ਤੱਕ ਘੱਟ ਕੀਤਾ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।