ਕੋਰੋਨਾ ਨਾਲ ਦੁਨੀਆਂ ਭਰ 'ਚ ਖਤਰਾ ਬਰਕਰਾਰ, ਰੋਜਾਨਾ ਮੁੜ ਵਧੇ ਚਾਰ ਲੱਖ ਤੋਂ ਵੱਧ ਕੇਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਬਾਅਦ, ਬ੍ਰਾਜ਼ੀਲ, ਯੂਕੇ, ਫਰਾਂਸ, ਅਰਜਨਟੀਨਾ, ਰੂਸ, ਸਪੇਨ 'ਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ।

corona case

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਵੱਡੀ ਸੰਖਿਆਂ 'ਚ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਰਹੇ ਹਨ। ਦੁਨੀਆਂ ਦੀ ਗੱਲ ਕਰੀਏ ਜੇ ਰੋਜਾਨਾ ਇਕ ਦਿਨ 'ਚ ਚਾਰ ਲੱਖ ਦੇ ਕਰੀਬ ਕੋਰੋਨਾ ਕੇਸ ਵਧ ਰਹੇ ਹਨ।

ਪਿਛਲੇ 24 ਘੰਟੇ 'ਚ 3 ਲੱਖ, 80 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਖਤਰਨਾਕ ਬਿਮਾਰੀ ਨਾਲ ਮੌਤ ਦੀ ਸੰਖਿਆਂ ਵੀ ਵਧੀ ਹੈ। ਬੀਤੇ ਦਿਨ 6,127 ਲੋਕਾਂ ਦੀ ਮੌਤ ਹੋ ਗਈ। ਬੀਤੇ ਦਿਨ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ 'ਚ ਆਏ। ਇਸ ਤੋਂ ਬਾਅਦ, ਬ੍ਰਾਜ਼ੀਲ, ਯੂਕੇ, ਫਰਾਂਸ, ਅਰਜਨਟੀਨਾ, ਰੂਸ, ਸਪੇਨ 'ਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ।

ਵਰਲਡੋਮੀਟਰ ਰਿਪੋਰਟ --
ਵਰਲਡੋਮੀਟਰ ਮੁਤਾਬਕ, ਦੁਨੀਆਂ ਭਰ 'ਚ ਹੁਣ ਤਕ 4 ਕਰੋੜ, 10 ਲੱਖ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 28 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤੇ 3 ਕਰੋੜ, 6 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ 92 ਲੱਖ, 76 ਹਜ਼ਾਰ ਐਕਟਿਵ ਕੇਸ ਹਨ।