ਸਕੂਟਰ-ਮੋਟਰਸਾਈਕਲ 'ਤੇ ਹੁਣ ਬੱਚਿਆਂ ਦਾ ਵੀ ਹੈਲਮੇਟ ਪਾਉਣਾ ਹੈ ਜ਼ਰੂਰੀ- ਕਰਨਾਟਕ ਟਰਾਂਸਪੋਰਟ ਵਿਭਾਗ
Karnataka: Helmet mandatory for children above 4 years
Helmet mandatory
ਨਵੀਂ ਦਿੱਲੀ: ਦੇਸ਼ 'ਚ ਵਾਹਨ ਚਾਲਕਾਂ ਸਬੰਧੀ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਹਨ। ਇਸ ਦੇ ਚਲਦੇ ਹੁਣ ਇੱਕ ਨਵਾਂ ਨਿਯਮ ਲਿਆਂਦਾ ਗਿਆ ਹੈ। ਇਸ ਨਿਯਮ ਦੇ ਤਹਿਤ ਜੇਕਰ ਤੁਸੀਂ ਬਗੈਰ ਹੈਲਮੇਟ ਦੇ ਮੋਟਰਸਾਈਕਲ ਚਲਾ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਵਧੇਰੇ ਚੌਕਸ ਹੋਣ ਦੀ ਲੋੜ ਹੈ। ਸਰਕਾਰ ਨੇ ਹੁਣ ਨਵੇਂ ਨਿਯਮ ਦੇਤਹਿਤ ਵਹੀਕਲ ਚਲਾਉਂਦੇ ਜਾਂ ਪਿੱਛੇ ਬੈਠੇ ਵਾਲੇ ਨੂੰ ਵੀ ਹੈਲਮੇਟ ਪਾਉਣਾ ਲਾਜਮੀ ਕਰ ਦਿੱਤਾ ਹੈ।
ਨਵਾਂ ਨਿਯਮ ---
ਇਸ ਦੇ ਨਾਲ ਹੀ ਹੁਣ ਕਰਨਾਟਕ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੋਪਹੀਆ ਵਾਹਨ ਚਾਲਕਾਂ ਸਬੰਧੀ ਨਵੇਂ ਨਿਯਮ ਤਿਆਰ ਕੀਤੇ ਹਨ। ਇਨ੍ਹਾਂ ਨਵੇਂ ਨਿਯਮਾਂ ਮੁਤਾਬਕ, 4 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਦੋ ਪਹੀਆ ਵਾਹਨ 'ਤੇ ਹੈਲਮੇਟ ਪਹਿਨਣਾ ਲਾਜ਼ਮੀ ਬਣਾਇਆ ਗਿਆ ਹੈ।
ਨਿਯਮਾਂ ਨੂੰ ਤੋੜਨ 'ਤੇ ਸੂਬਾ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਨੂੰ 3 ਮਹੀਨੇ ਲਈ ਰੱਦ ਕਰਨ ਤੇ ਅਜਿਹੇ ਕੇਸ ਵਿੱਚ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਹੈ।