'ਪੈਟਰੋਲ ਦੀ ਕੀਮਤ 200 ਰੁਪਏ ਹੋਣ 'ਤੇ 3 ਲੋਕਾਂ ਨੂੰ ਦੋਪਹੀਆ ਵਾਹਨ ’ਤੇ ਬੈਠਣ ਦੀ ਮਿਲੇਗੀ ਮਨਜ਼ੂਰੀ”

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਪੁੱਛਿਆ ਕਿ ਕੀ ਭਾਬੇਸ਼ ਕਲੀਤਾ ਬਿਆਨ ਦੇਣ ਸਮੇਂ ਗੰਭੀਰ ਸੀ?

"If petrol is priced at Rs 200, three people will be allowed to sit on two-wheelers."

 

ਗੁਹਾਟੀ: ਅਸਾਮ ਭਾਰਤੀ ਜਨਤਾ ਪਾਰਟੀ ਦੇ ਮੁਖੀ ਭਾਬੇਸ਼ ਕਲੀਤਾ ਨੇ ਇਹ ਬਿਆਨ ਦਿੱਤਾ ਹੈ ਕਿ ਜਦੋਂ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਹੋ ਜਾਂਦੀ ਹੈ ਤਾਂ ਦੋਪਹੀਆ ਵਾਹਨਾਂ 'ਤੇ ਤਿੰਨ ਸਵਾਰੀਆਂ ਨੂੰ ਸਫ਼ਰ ਕਰਨ ਦੀ ਇਜ਼ਾਜਤ ਹੋਵੇਗੀ।  ਸਥਾਨਕ ਮੀਡੀਆ ਨੇ ਕਲੀਤਾ ਦੇ ਹਵਾਲੇ ਨਾਲ ਕਿਹਾ, "ਸੂਬੇ ਵਿਚ ਪੈਟਰੋਲ ਦੀ ਕੀਮਤ 200 ਰੁਪਏ ਪ੍ਰਤੀ ਲੀਟਰ ਹੋਣ ਤੋਂ ਬਾਅਦ ਤਿੰਨ ਲੋਕਾਂ ਨੂੰ ਦੋਪਹੀਆ ਵਾਹਨ 'ਤੇ ਸਫ਼ਰ ਕਰਨ ਦੀ ਇਜ਼ਾਜਤ ਹੋਵੇਗੀ। ਹਾਲਾਂਕਿ, ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ।"

ਸਾਬਕਾ ਮੰਤਰੀ ਨੇ ਇਹ ਬਿਆਨ ਤਮੂਲਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਦਿੱਤਾ। 49 ਸਾਲਾ ਮੰਤਰੀ ਨੂੰ ਜੂਨ ਵਿਚ ਪ੍ਰਦੇਸ਼ ਭਾਜਪਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਸੇ ਵਿਚਕਾਰ ਕਾਂਗਰਸ ਨੇ ਪੁੱਛਿਆ ਕਿ ਕੀ ਭਾਬੇਸ਼ ਕਲੀਤਾ ਬਿਆਨ ਦੇਣ ਸਮੇਂ ਗੰਭੀਰ ਸੀ? ਅਸਾਮ ਕਾਂਗਰਸ ਮੀਡੀਆ ਵਿਭਾਗ ਦੀ ਚੇਅਰਪਰਸਨ ਬੋਬੀਤਾ ਸ਼ਰਮਾ ਨੇ ਕਿਹਾ, "ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸੱਤਾਧਾਰੀ ਭਾਜਪਾ ਦੇ ਪ੍ਰਧਾਨ, ਸ਼੍ਰੀ ਭਾਬੇਸ਼ ਕਲੀਤਾ ਅਜਿਹਾ ਅਜੀਬ ਬਿਆਨ ਦੇ ਰਹੇ ਹਨ। ਕੀ ਉਨ੍ਹਾਂ ਨੇ ਮਜ਼ਾਕ ਵਿਚ ਬਿਆਨ ਦਿੱਤਾ ਹੈ ਜਾਂ ਕੀ ਉਹ ਚਾਹੁੰਦੇ ਸਨ? ਜਾਂ ਉਹ ਮਜ਼ਾਕੀਆ ਬਣਨਾ ਚਾਹੁੰਦੇ ਸਨ। 

ਸ਼ਰਮਾ ਨੇ ਕਿਹਾ ਕਿ ਕਲੀਤਾ ਦਾ “ਅਵਿਸ਼ਵਾਸ਼ਯੋਗ” ਬਿਆਨ ਬਾਲਣ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਦਰਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਤੀ ਨਿਰਾਦਰ ਅਤੇ ਅਸੰਵੇਦਨਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, "ਕੀ ਉਨ੍ਹਾਂ ਨੂੰ 'ਅੱਛੇ ਦਿਨ' ਵੀ ਯਾਦ ਹਨ ਜਿਸ ਦਾ ਵਾਅਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ?

ਕੀ ਉਨ੍ਹਾਂ ਨੂੰ ਯਾਦ ਹੈ ਕਿ ਕਿਵੇਂ ਕੇਂਦਰ ਅਤੇ ਰਾਜ ਵਿਚ ਭਾਜਪਾ ਲੀਡਰਸ਼ਿਪ ਗੈਸ ਸਿਲੰਡਰਾਂ ਨਾਲ ਬੈਠ ਕੇ ਪਿਆਜ਼ ਦੇ ਹਾਰ ਪਾਉਂਦੀ ਸੀ? ਕੀ ਉਨ੍ਹਾਂ ਨੂੰ ਇਹ ਯਾਦ ਹੈ? ਕਿ ਕਿਵੇਂ ਉਹ ਵਿਰੋਧ ਵਿਚ ਬੈਲ ਗੱਡੀਆਂ ਦੀ ਸਵਾਰੀ ਕਰਦੇ ਸੀ? ਬਾਲਣ ਅਤੇ ਗੈਸ ਸਿਲੰਡਰਾਂ ਦੀ ਕੀਮਤ ਦੀ ਇੱਕ ਨਿਰਧਾਰਤ ਦਰ ਰੱਖਣ ਦੀ ਬਜਾਏ, ਉਹ ਦਿਨੋ-ਦਿਨ ਇਸ ਨੂੰ ਵਧਾ ਰਹੇ ਹਨ ਭਾਵੇਂ ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤ ਘੱਟ ਸੀ, ਪਰ ਇਸ ਦਾ ਲਾਭ ਖਪਤਕਾਰਾਂ ਨੂੰ ਨਹੀਂ ਦਿੱਤਾ ਗਿਆ ਸੀ।