ਪ੍ਰੇਮ ਸੰਬੰਧਾਂ ਕਾਰਨ ਪੁਲਿਸ ਥਾਣੇ ਪਹੁੰਚੀ 18 ਸਾਲਾ ਲੜਕੀ ਨੇ ਥਾਣੇ ਅੰਦਰ ਲਗਾ ਲਿਆ ਫ਼ਾਹਾ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੜਕੇ 'ਤੇ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

Teenager dies by suicide at Bengal police station

 

ਕੋਲਕਾਤਾ - ਪੱਛਮੀ ਬੰਗਾਲ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ 'ਚ ਪੈਂਦੇ ਹੇਮਤਾਬਾਦ ਵਿੱਚ ਇੱਕ 18 ਸਾਲਾ ਲੜਕੀ ਵੱਲੋਂ ਪੁਲਿਸ ਸਟੇਸ਼ਨ ਦੇ ਟਾਇਲਟ ਵਿੱਚ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ 20 ਅਕਤੂਬਰ ਦੇ ਦਿਨ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਸਟੇਸ਼ਨ 'ਤੇ ਲਿਆਂਦਾ ਗਿਆ ਸੀ, ਕਿਉਂ ਕਿ ਉਹ ਇੱਕ 17 ਸਾਲਾ ਲੜਕੇ ਦੇ ਘਰ ਪਹੁੰਚ ਗਈ ਸੀ, ਜਿਸ ਨਾਲ ਉਹ ਇਹ ਕਹਿ ਕੇ ਵਿਆਹ ਕਰਨਾ ਚਾਹੁੰਦੀ ਸੀ ਕਿ ਉਸ ਲੜਕੇ ਨਾਲ ਉਸ ਦੇ ਪ੍ਰੇਮ ਸੰਬੰਧ ਹਨ, ਅਤੇ ਇਸ ਸਾਰੇ ਘਟਨਾਕ੍ਰਮ ਨਾਲ ਬੜਾ ਤਣਾਅ ਪੈਦਾ ਹੋ ਗਿਆ ਸੀ।

ਮਾਮਲੇ ਨਾਲ ਜੁੜੀ ਪੁਲਿਸ ਸੁਪਰਡੈਂਟ ਸਨਾ ਅਖ਼ਤਰ ਨੇ ਕਿਹਾ, “ਇਸ ਘਟਨਾ ਨਾਲ ਇਲਾਕੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ ਸੀ, ਅਤੇ ਸਾਨੂੰ ਸੁਰੱਖਿਆ ਕਾਰਨਾਂ ਕਰਕੇ 18 ਸਾਲਾ ਲੜਕੀ ਨੂੰ ਥਾਣੇ ਲਿਆਉਣਾ ਪਿਆ। ਲੜਕੀ ਟਾਇਲਟ ਜਾਣਾ ਚਾਹੁੰਦੀ ਸੀ। ਲੜਕੀ ਟਾਇਲਟ ਦੇ ਅੰਦਰ ਗਈ, ਇੱਕ ਮਹਿਲਾ ਪੁਲਿਸ ਕਾਂਸਟੇਬਲ ਬਾਹਰ ਇੰਤਜ਼ਾਰ ਕਰ ਰਹੀ ਸੀ, ਪਰ ਉਸ ਨੇ ਟਾਇਲਟ ਅੰਦਰ ਆਪਣੀ ਚੁੰਨੀ ਨਾਲ ਫ਼ਾਹਾ ਲੈ ਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੜਕੇ 'ਤੇ ਲਗਾਉਂਦੇ ਹੋਏ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ 'ਤੇ ਲੜਕੇ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਨਾਬਾਲਿਗ ਹੋਣ ਕਾਰਨ ਲੜਕੇ ਨੂੰ ਸ਼ੁੱਕਰਵਾਰ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।