DCW Contractual Employees: ਦਿੱਲੀ ਮਹਿਲਾ ਕਮਿਸ਼ਨ ਦੇ ਠੇਕਾ ਮੁਲਾਜ਼ਮਾਂ ਨੂੰ ਕੀਤਾ ਬਰਖਾਸਤ, LG ਦੀ ਮਨਜ਼ੂਰੀ 'ਤੇ ਵੱਡੀ ਕਾਰਵਾਈ
LG ਦੀ ਮਨਜ਼ੂਰੀ ਨਾਲ WCD ਮੰਤਰਾਲੇ ਦੇ ਅਪ੍ਰੈਲ 2024 ਦੇ ਆਦੇਸ਼ ਦੀ ਪਾਲਣਾ ਵਿੱਚ ਪਾਸ ਕੀਤਾ
DCW Contractual Employees: ਦਿੱਲੀ ਮਹਿਲਾ ਕਮਿਸ਼ਨ ਦੀ ਸਹਾਇਕ ਸਕੱਤਰ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਹਟਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਆਦੇਸ਼ ਦਿੱਲੀ LG ਦੀ ਮਨਜ਼ੂਰੀ ਨਾਲ WCD ਮੰਤਰਾਲੇ ਦੇ ਅਪ੍ਰੈਲ 2024 ਦੇ ਆਦੇਸ਼ ਦੀ ਪਾਲਣਾ ਵਿੱਚ ਪਾਸ ਕੀਤਾ ਗਿਆ ਹੈ।
ਕਿਉਂ ਕੀਤੀ ਗਈ ਕਾਰਵਾਈ?
ਦਿੱਲੀ ਮਹਿਲਾ ਕਮਿਸ਼ਨ ਦੇ ਸਾਰੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਹਟਾਉਣ ਦਾ ਕਾਰਨ ਗੈਰ-ਕਾਨੂੰਨੀ ਅਸਾਮੀਆਂ ਸਿਰਜਣ ਦਾ ਮਾਮਲਾ ਹੈ। ਦੋਸ਼ ਹੈ ਕਿ ਠੇਕਾ ਮੁਲਾਜ਼ਮਾਂ ਦੀਆਂ ਅਸਾਮੀਆਂ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਹਨ।
ਇਸ ਸਾਲ ਅਪ੍ਰੈਲ 'ਚ ਵੀ ਕੀਤੀ ਗਈ ਸੀ ਕਾਰਵਾਈ
ਇਸ ਸਾਲ 29 ਅਪ੍ਰੈਲ ਨੂੰ ਵੀ ਠੇਕਾ ਮੁਲਾਜ਼ਮਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਸੀ। ਲੈਫਟੀਨੈਂਟ ਗਵਰਨਰ ਦੇ ਹੁਕਮਾਂ 'ਤੇ ਸਾਰੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। 'ਆਪ' ਨੇਤਾ ਸਵਾਤੀ ਮਾਲੀਵਾਲ, ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਨੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ LG ਵੀਕੇ ਸਕਸੈਨਾ 'ਤੇ ਨਿਸ਼ਾਨਾ ਸਾਧਿਆ ਸੀ।