ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ NCR 'ਚ GRAP-II ਨੂੰ ਲਾਗੂ ਕਰਨ ਦੇ ਦਿੱਤੇ ਹੁਕਮ
ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਲਈ ਪਾਰਕਿੰਗ ਫੀਸ ਵਧਾਈ ਜਾਵੇਗੀ।
Delhi-NCR GRAP-2: ਜਿਵੇਂ-ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਹਵਾ ਦੀ ਗੁਣਵੱਤਾ ਲਗਾਤਾਰ ਘਟਦੀ ਜਾ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਇਸ ਦੇ ਨਾਲ ਹੀ ਦੀਵਾਲੀ ਵੀ ਨੇੜੇ ਹੈ, ਜਿਸ ਕਾਰਨ ਹਵਾ ਹੋਰ ਵੀ ਪ੍ਰਦੂਸ਼ਿਤ ਹੋ ਸਕਦੀ ਹੈ। ਇਸ ਸਬੰਧੀ ਦਿੱਲੀ ਸਰਕਾਰ ਨੇ ਮੰਗਲਵਾਰ ਸਵੇਰੇ 8 ਵਜੇ ਤੋਂ ਗ੍ਰੇਪ-2 ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
22 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਕੀਤਾ ਜਾਵੇਗਾ ਲਾਗੂ
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਦਿੱਲੀ NCR ਵਿੱਚ GRAP-II ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਬ-ਕਮੇਟੀ ਨੇ ਹਵਾ ਦੀ ਗੁਣਵੱਤਾ ਵਿੱਚ ਹੋਰ ਵਿਗੜਨ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਇਹ ਫੈਸਲਾ ਲਿਆ ਹੈ। GRAP-ਬਹੁਤ ਮਾੜੀ ਹਵਾ ਦੀ ਕੁਆਲਿਟੀ ਦੇ ਪੜਾਅ II ਦੇ ਅਧੀਨ ਸਾਰੀਆਂ ਕਾਰਵਾਈਆਂ ਨੂੰ ਐਨਸੀਆਰ ਵਿੱਚ ਸਾਰੀਆਂ ਸਬੰਧਤ ਏਜੰਸੀਆਂ ਦੁਆਰਾ ਲਾਗੂ ਕੀਤਾ ਜਾਵੇਗਾ। ਇਹ 22 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਲਾਗੂ ਕੀਤਾ ਜਾਵੇਗਾ।
GRAP-2 ਪਾਬੰਦੀਆਂ
- ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਲਈ ਪਾਰਕਿੰਗ ਫੀਸ ਵਧਾਈ ਜਾਵੇਗੀ।
- ਸੀਐਨਜੀ-ਇਲੈਕਟ੍ਰਿਕ ਬੱਸਾਂ ਅਤੇ ਮੈਟਰੋ ਦੀ ਸੇਵਾ ਵਧਾਈ ਜਾਵੇਗੀ।
- ਕੂੜਾ, ਲੱਕੜ ਜਾਂ ਕੋਲਾ ਸਾੜਨ 'ਤੇ ਪਾਬੰਦੀ।
- ਡੀਜ਼ਲ ਜਨਰੇਟਰਾਂ 'ਤੇ ਹੋਵੇਗੀ ਪਾਬੰਦੀ
- 800kwa ਤੋਂ ਵੱਧ ਸਮਰੱਥਾ ਵਾਲੇ ਜਨਰੇਟਰ ਤਾਂ ਹੀ ਚੱਲ ਸਕਣਗੇ ਜੇਕਰ ਉਹ ਰੀਟਰੋਫਿਟਿੰਗ ਕਰਵਾ ਲੈਣ।