ਧੁੰਦ ਦੀ ਲਪੇਟ 'ਚ ਪੰਜਾਬ-ਹਰਿਆਣਾ, ਟੁੱਟਿਆ 14 ਸਾਲ ਦਾ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

29 ਨਵੰਬਰ, 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਦਾ ਤਾਪਮਾਨ ਨਵੰਬਰ 'ਚ ਏਨਾ ਘੱਟ ਹੋਇਆ ਹੈ।

cold in Punjab-Haryana

ਨਵੀਂ ਦਿੱਲੀ-  ਪੰਜਾਬ ਹੀ ਨਹੀਂ ਬਾਕੀ ਸੂਬਿਆਂ 'ਚ ਪੈ ਰਹੀ ਕੜਾਕੇ ਦੀ ਠੰਡ ਅੱਜ ਭਾਵ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਬੀਤੇ ਦਿਨੀ ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਈ ਥਾਵਾਂ 'ਤੇ ਸ਼ੁੱਕਰਵਾਰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਦਿੱਲੀ 'ਚ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੇ 14 ਸਾਲ 'ਚ ਨਵੰਬਰ ਮਹੀਨੇ ਸਭ ਤੋਂ ਘੱਟ ਹੈ।

ਇਸ ਦੌਰਾਨ ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਪ੍ਰਮੁੱਖ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ 29 ਨਵੰਬਰ, 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਦਾ ਤਾਪਮਾਨ ਨਵੰਬਰ 'ਚ ਏਨਾ ਘੱਟ ਹੋਇਆ ਹੈ। 

ਜ਼ਿਕਰਯੋਗ ਹੈ ਕਿ 29 ਨਵੰਬਰ, 2006 ਨੂੰ ਉੱਥੋਂ ਦਾ ਘੱਟੋ ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ 'ਚ ਇਸ ਮੌਸਮ 'ਚ ਪਹਿਲੀ ਵਾਰ ਸ਼ੀਤ ਲਹਿਰ ਦੇ ਆਸਾਰ ਹਨ। ਆਮ ਤੌਰ 'ਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਦੋ ਦਿਨ ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਰਹੇ ਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ ਤਦ ਮੌਸਮ ਵਿਭਾਗ ਸ਼ੀਤ ਲਹਿਰ ਦਾ ਐਲਾਨ ਕਰਦਾ ਹੈ।