50 ਫੁੱਟ ਡੂੰਘੇ ਖੂਹ 'ਚ ਡਿੱਗਿਆ ਹਾਥੀ, 16 ਘੰਟੇ ਬਚਾਅ ਕਾਰਜ ਤੋਂ ਬਾਅਦ ਕੱਢਿਆ ਬਾਹਰ
ਇਸ ਤੋਂ ਬਾਅਦ ਕਿਸਾਨ ਨੇ ਤੁਰੰਤ ਮਦਦ ਲਈ ਵਿਭਾਗ ਨੂੰ ਸੂਚਨਾ ਦਿੱਤੀ
ਤਾਮਿਲਨਾਡੂ ਦੇ ਧਰਮਪੁਰੀ ਜ਼ਿਲ੍ਹੇ ਦੇ ਪੰਚਪੱਲੀ ਪਿੰਡ ਦੀ ਇਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇੱਕ ਹਾਥੀ ਡੂੰਘੇ ਖੂਹ 'ਚ ਡਿੱਗ ਗਿਆ ਹਾਥੀ ਨੂੰ ਬਚਾਉਣ ਲਈ 16 ਘੰਟੇ ਬਚਾਅ ਕਾਰਜ ਚੱਲਿਆ ਤੇ ਹਾਥੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਹ ਖੂਹ ਕਰੀਬ 50 ਫੁੱਟ ਡੂੰਘਾ ਹੈ। ਦਰਅਸਲ ਜਿਸ ਕਿਸਾਨ ਦਾ ਖੂਹ ਸੀ ਉਸ ਨੇ ਜਦੋਂ ਹਾਥੀ ਦੀ ਆਵਾਜ਼ ਸੁਣੀ ਤੇ ਆਵਾਜ਼ ਸੁਣਦਿਆਂ ਉਸ ਨੇ ਹਰ ਪਾਸੇ ਹਾਥੀ ਨੂੰ ਲੱਭਿਆ।
ਇਸ ਦੌਰਾਨ ਜਦੋਂ ਉਸ ਨੇ ਖੂਹ ਵੱਲ ਦੇਖਿਆ ਤਾਂ ਹਾਥੀ ਫਸਿਆ ਹੋਇਆ ਸੀ। ਇਸ ਤੋਂ ਬਾਅਦ ਕਿਸਾਨ ਨੇ ਤੁਰੰਤ ਮਦਦ ਲਈ ਵਿਭਾਗ ਨੂੰ ਸੂਚਨਾ ਦਿੱਤੀ। ਉੱਥੇ ਹੀ ਅਧਿਕਾਰੀਆਂ ਦੀ ਇਕ ਟੀਮ ਕੱਲ੍ਹ ਘਟਨਾ ਸਥਾਨ 'ਤੇ ਪਹੁੰਚੀ ਤੇ ਦੋ ਕਰੇਨਾਂ ਦੀ ਮਦਦ ਨਾਲ ਸੁਰੱਖਿਅਤ ਹਾਥੀ ਬਾਹਰ ਕੱਢ ਲਿਆ।
ਇਹ ਘਟਨਾ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਵਿਭਾਗ ਵੱਲੋਂ ਹਾਥੀ ਬਾਹਰ ਕੱਢਦਿਆਂ ਦਿਖਾਇਆ ਗਿਆ ਹੈ। ਹਾਥੀ ਵੀ ਸ਼ਾਂਤ ਦਿਖਾਈ ਦੇ ਰਿਹਾ ਹੈ। ਲੋਕ ਵੀਡੀਓ ਦੇਖਣ ਮਗਰੋਂ ਬਚਾਅ ਦਲ ਦੀ ਸ਼ਲਾਘਾ ਕਰ ਰਹੇ ਹਨ।