ਸ਼ੇਅਰ ਬਜ਼ਾਰ: ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 18,200 ਤੋਂ ਹੇਠਾਂ ਖਿਸਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੋਮਵਾਰ ਨੂੰ ਗਿਰਾਵਟ ਨਾਲ ਹੋਈ ਹੈ।

photo

 

ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੋਮਵਾਰ ਨੂੰ ਗਿਰਾਵਟ ਨਾਲ ਹੋਈ ਹੈ। ਦੋਵੇਂ ਸੂਚਕਾਂਕ ਲਾਲ ਨਿਸ਼ਾਨ ਵਿੱਚ ਖੁੱਲ੍ਹੇ ਹਨ।  ਸੈਂਸੈਕਸ 344 ਅੰਕ ਜਾਂ 0.56 ਫੀਸਦੀ ਡਿੱਗ ਕੇ 61,286 'ਤੇ ਅਤੇ NSE ਨਿਫਟੀ 107 ਅੰਕ ਜਾਂ 0.59 ਫੀਸਦੀ ਡਿੱਗ ਕੇ 18,199 'ਤੇ ਸੀ।

ਨਿਫਟੀ ਦੇ ਲਗਭਗ ਸਾਰੇ ਸੂਚਕਾਂਕ IT, ਆਟੋ, ਪਬਲਿਕ ਸੈਕਟਰ ਬੈਂਕ, ਫਿਨ ਸਰਵਿਸ, ਫਾਰਮਾ, ਐੱਫ.ਐੱਮ.ਸੀ.ਜੀ., ਮੈਟਲ, ਰਿਐਲਟੀ, ਸਿਰਫ ਮੀਡੀਆ ਇੰਡੈਕਸ 'ਚ ਹੀ ਹਲਕੀ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ।