Gautam Singhania: ਦਿੱਗਜ਼ ਕਾਰੋਬਾਰੀ ਗੌਤਮ ਸਿੰਘਾਨੀਆ ਲੈ ਰਹੇ ਨੇ ਤਲਾਕ, ਪਤਨੀ ਨੇ ਰੱਖੀਆਂ ਇਹ ਸ਼ਰਤਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵਾਜ਼ ਨੇ ਆਪਣੇ ਪਤੀ ਦੀ 11000 ਕਰੋੜ ਦੀ ਜਾਇਦਾਦ 'ਚੋਂ 75 ਫ਼ੀਸਦੀ ਹਿੱਸੇ ਦੀ ਮੰਗ ਕੀਤੀ ਹੈ। 

Veteran businessman Gautam Singhania is getting divorced

Gautam Singhania -  ਭਾਰਤ ਦੇ ਅਰਬਪਤੀ, ਦਿੱਗਜ਼ ਕਾਰੋਬਾਰੀ ਅਤੇ ਸਿੰਘਾਨੀਆ ਗਰੁੱਪ ਦੇ ਮਾਲਕ ਗੌਤਮ ਸਿੰਘਾਨੀਆ ਅਤੇ ਉਨ੍ਹਾਂ ਦੀ ਪਤਨੀ ਨਵਾਜ਼ ਮੋਦੀ ਸਿੰਘਾਨੀਆ ਪਿਛਲੇ ਕੁਝ ਦਿਨਾਂ ਤੋਂ ਤਲਾਕ ਦੀ ਖ਼ਬਰ ਕਰ ਕੇ ਸੁਰਖੀਆਂ 'ਚ ਹਨ। ਵਿਆਹ ਦੇ 32 ਸਾਲ ਬਾਅਦ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਰਹੇ ਹਨ।

ਇਸ ਦੀ ਇਕ ਰਿਪੋਰਟ ਵੀ ਸਾਹਮਣੇ ਆਈ, ਜਿਸ ਵਿਚ ਕਿਹਾ ਗਿਆ ਹੈ ਕਿ ਅਰਬਪਤੀ ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਨੂੰ ਲੈ ਕੇ ਉਨ੍ਹਾਂ ਦੇ ਸਾਹਮਣੇ ਵੱਡੀ ਸ਼ਰਤ ਰੱਖੀ ਹੈ। ਨਵਾਜ਼ ਨੇ ਆਪਣੇ ਪਤੀ ਦੀ 11000 ਕਰੋੜ ਦੀ ਜਾਇਦਾਦ 'ਚੋਂ 75 ਫ਼ੀਸਦੀ ਹਿੱਸੇ ਦੀ ਮੰਗ ਕੀਤੀ ਹੈ। 

ਦੱਸ ਦਈਏ ਕਿ ਗੌਤਮ ਸਿੰਘਾਨੀਆ ਅਤੇ ਉਹਨਾਂ ਦੀ ਪਤਨੀ ਅੱਠ ਸਾਲ ਰਿਲੇਸ਼ਨਸ਼ਿਪ 'ਚ ਰਹੇ, ਜਿਸ ਤੋਂ ਬਾਅਦ ਦੋਹਾਂ ਨੇ 1999 'ਚ ਵਿਆਹ ਕਰ ਲਿਆ। ਹਾਲਾਂਕਿ ਗੌਤਮ ਸਿੰਘਾਨੀਆ ਨੇ ਨਵਾਜ਼ ਦੀ ਇਸ ਸ਼ਰਤ ਨੂੰ ਕਾਫ਼ੀ ਹੱਦ ਤੱਕ ਸਵੀਕਾਰ ਕਰ ਲਿਆ ਹੈ ਅਤੇ ਪਰਿਵਾਰਕ ਟਰੱਸਟ ਬਣਾਉਣ ਦਾ ਸੁਝਾਅ ਦਿੱਤਾ ਹੈ। ਸਿੰਘਾਨੀਆ ਦਾ ਕਹਿਣਾ ਹੈ ਕਿ ਪਰਿਵਾਰ ਦੀ ਦੌਲਤ ਅਤੇ ਜਾਇਦਾਦ ਉਸ ਟਰੱਸਟ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ ਅਤੇ ਗੌਤਮ ਖ਼ੁਦ ਉਸ ਟਰੱਸਟ ਦੇ ਮੈਨੇਜਿੰਗ ਟਰੱਸਟੀ ਹੋਣਗੇ।

 ਗੌਤਮ ਸਿੰਘਾਨੀਆ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, ''ਮੈਂ ਨਵਾਜ਼ ਮੋਦੀ ਤੋਂ ਵੱਖ ਹੋ ਰਿਹਾ ਹਾਂ ਪਰ ਨਿਹਾਰਿਕਾ ਅਤੇ ਨਿਸ਼ਾ ਲਈ ਚੰਗੇ ਕੰਮ ਕਰਦਾ ਰਹਾਂਗਾ।'' ਗੌਤਮ ਸਿੰਘਾਨੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਧਿਆਨਯੋਗ ਹੈ ਕਿ ਗੌਤਮ ਸਿੰਘਾਨੀਆ ਤੋਂ ਤਲਾਕ ਤੋਂ ਠੀਕ ਪਹਿਲਾਂ ਨਵਾਜ਼ ਮੋਦੀ ਨੇ ਸੋਸ਼ਲ ਮੀਡੀਆ ਸਾਈਟ 'ਤੇ ਲਿਖਿਆ ਸੀ ਕਿ ਉਹ ਮੁੰਬਈ 'ਚ ਗਰੁੱਪ ਦੀ ਰੀਅਲ ਅਸਟੇਟ ਕੰਪਨੀ ਦੀ ਮੌਜੂਦਗੀ ਵਧਾਉਣਾ ਚਾਹੁੰਦੀ ਹੈ। 

(For more news apart from Gautam Singhania , stay tuned to Rozana Spokesman)