Delhi News : ਸੋਨੇ ਦੀਆਂ ਕੀਮਤਾਂ ’ਚ 1,400 ਰੁਪਏ ਦਾ ਵਾਧਾ, ਚਾਂਦੀ ਸਥਿਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,400 ਰੁਪਏ ਦੀ ਤੇਜ਼ੀ ਨਾਲ 78,900 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ

file photo

Delhi News :  ਗਹਿਣਿਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਤਾਜ਼ਾ ਖਰੀਦਦਾਰੀ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 1,400 ਰੁਪਏ ਦੀ ਤੇਜ਼ੀ ਨਾਲ 79,300 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿਤੀ।

ਪਿਛਲੇ ਕਾਰੋਬਾਰੀ ਸੈਸ਼ਨ ’ਚ 99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 77,900 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਹਾਲਾਂਕਿ, ਚਾਂਦੀ ਵੀਰਵਾਰ ਨੂੰ 93,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਸਥਿਰ ਰਹੀ। ਬੁਧਵਾਰ ਨੂੰ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 1,400 ਰੁਪਏ ਦੀ ਤੇਜ਼ੀ ਨਾਲ 78,900 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। 

ਐਲਕੇਪੀ ਸਕਿਓਰਿਟੀਜ਼ ਦੇ ਕਮੋਡਿਟੀਜ਼ ਐਂਡ ਕਰੰਸੀ ਦੇ ਵੀਪੀ-ਰੀਸਰਚ ਐਨਾਲਿਸਟ ਜਤਿਨ ਤ੍ਰਿਵੇਦੀ ਨੇ ਕਿਹਾ, ‘‘ਭੂ-ਸਿਆਸੀ ਤਣਾਅ ਨੇ ਸੁਰੱਖਿਅਤ ਨਿਵੇਸ਼ ਬਦਲ ਵਜੋਂ ਸੋਨੇ ਦੀ ਮੰਗ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਦੇ ਨਾਲ ਹੀ ਰੂਸ-ਯੂਕਰੇਨ ਸੰਘਰਸ਼ ’ਚ ਪ੍ਰਮਾਣੂ ਖਤਰਿਆਂ ਨੂੰ ਲੈ ਕੇ ਨਵੀਆਂ ਚਿੰਤਾਵਾਂ ਪੈਦਾ ਹੋਈਆਂ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਆਈ।’’

ਤ੍ਰਿਵੇਦੀ ਨੇ ਕਿਹਾ ਕਿ ਸਥਿਤੀ ਦੇ ਆਲੇ-ਦੁਆਲੇ ਦੀ ਅਨਿਸ਼ਚਿਤਤਾ ਸੋਨੇ ਲਈ ਤੇਜ਼ੀ ਦੇ ਰੁਝਾਨ ਦਾ ਸਮਰਥਨ ਕਰ ਰਹੀ ਹੈ। ਗਲੋਬਲ ਪੱਧਰ ’ਤੇ ਕਾਮੈਕਸ ਸੋਨੇ ਦਾ ਵਾਅਦਾ 19.80 ਡਾਲਰ ਦੀ ਤੇਜ਼ੀ ਨਾਲ 2,695.40 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ। 

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ। ਯੂਕਰੇਨ ਨੇ ਹਾਲ ਹੀ ’ਚ ਅਮਰੀਕਾ ’ਚ ਬਣੀ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੇ ਹਮਲੇ ਤੋਂ ਬਾਅਦ ਰੂਸੀ ਖੇਤਰ ’ਚ ਬਰਤਾਨੀਆਂ ’ਚ ਬਣੀ ਮਿਜ਼ਾਈਲਾਂ ਤਾਇਨਾਤ ਕੀਤੀਆਂ ਹਨ। ਏਸ਼ੀਆ ’ਚ ਚਾਂਦੀ ਵੀ 0.29 ਫੀ ਸਦੀ ਦੀ ਤੇਜ਼ੀ ਨਾਲ 31.53 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ। (ਪੀਟੀਆਈ)

(For more news apart from  Gold prices increased by Rs 1,400, silver stable  News in Punjabi, stay tuned to Rozana Spokesman)