Hathras News: ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਦਿਲ ਦਾ ਦੌਰਾ ਪੈਣ ਕਾਰਨ ਲਾੜੇ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

Hathras News: ਲਾੜੇ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ

Wedding happiness turned into mourning, groom's death due to heart attack while dancing

 

Hathras News: ਯੂਪੀ ਦੇ ਹਾਥਰਸ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਡਾਂਸ ਕਰਦੇ ਸਮੇਂ ਲਾੜੇ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਕੀ ਹੈ ਪੂਰਾ ਮਾਮਲਾ?

ਵਿਆਹ ਤੋਂ ਇਕ ਦਿਨ ਪਹਿਲਾਂ ਲਾੜੇ ਦੀ ਮੌਤ ਹੋਣ ਕਾਰਨ ਹਥਰਸ 'ਚ ਹੜਕੰਪ ਮਚ ਗਿਆ ਹੈ। ਘਰ ਦੇ ਅੰਦਰ ਰਿਸ਼ਤੇਦਾਰਾਂ ਨਾਲ ਨੱਚਦੇ ਹੋਏ ਲਾੜੇ ਨੂੰ ਦਿਲ ਦਾ ਦੌਰਾ ਪਿਆ। ਹਸਪਤਾਲ ਲਿਜਾਂਦੇ ਸਮੇਂ ਲਾੜੇ ਦੀ ਮੌਤ ਹੋ ਗਈ ਅਤੇ ਘਰ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।

ਲੜਕੇ ਦੀ ਬਰਾਤ ਹਾਥਰਸ ਤੋਂ ਆਗਰਾ ਜਾਣੀ ਸੀ। ਲਾੜੇ ਦੀ ਮੌਤ ਕਾਰਨ ਦੋਵਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ। ਮਾਮਲਾ ਹਾਥਰਸ ਗੇਟ ਥਾਣਾ ਖੇਤਰ ਦੇ ਇਗਲਾਸ ਰੋਡ 'ਤੇ ਸਥਿਤ ਪਿੰਡ ਭੋਜਪੁਰ ਖੇਤਸੀ ਦਾ ਹੈ।

ਲਾੜਾ ਸ਼ਿਵਮ ਸਿਰਫ 27 ਸਾਲ ਦਾ ਸੀ ਅਤੇ ਪਿੰਡ ਭੋਜਪੁਰ ਦਾ ਰਹਿਣ ਵਾਲਾ ਸੀ। ਉਹ ਕੰਟਰੈਕਟ 'ਤੇ ਕੰਪਿਊਟਰ ਅਧਿਆਪਕ ਸੀ। ਉਸ ਦਾ ਵਿਆਹ ਆਗਰਾ ਦੇ ਦੀ ਇਕ ਲੜਕੀ ਨਾਲ ਤੈਅ ਹੋਇਆ ਸੀ। ਘਰ ਵਿੱਚ ਰਸਮਾਂ ਖੁਸ਼ੀ-ਖੁਸ਼ੀ ਨਿਭਾਈਆਂ ਗਈਆਂ। ਇਸ ਖੁਸ਼ੀ ਵਿੱਚ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਸ਼ਾਮਲ ਹੋਏ।

ਸ਼ਿਵਮ ਨੂੰ ਛਾਤੀ 'ਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਕਮਰੇ 'ਚ ਚਲਾ ਗਿਆ, ਜਿੱਥੇ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਿਆ।

ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਗਏ ਪਰ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਸ਼ਿਵਮ ਦੀ ਮੌਤ ਨਾਲ ਪਰਿਵਾਰ 'ਚ ਹਫੜਾ-ਦਫੜੀ ਮਚ ਗਈ। ਵਿਆਹ ਦੀਆਂ ਤਿਆਰੀਆਂ ਰੁਕ ਗਈਆਂ ਤੇ ਖੁਸ਼ੀ ਦਾ ਮਾਹੌਲ ਪਲਾਂ ਵਿੱਚ ਹੀ ਮਾਤਮ ਵਿੱਚ ਬਦਲ ਗਿਆ। ਆਗਰਾ ਤੋਂ ਲੜਕੀ ਵਾਲੇ ਪਾਸੇ ਦੇ ਲੋਕ ਵੀ ਪਹੁੰਚ ਗਏ ਪਰ ਸਾਰਿਆਂ ਦੇ ਚਿਹਰਿਆਂ 'ਤੇ ਹੰਝੂ ਹੀ ਸਨ। ਸ਼ਿਵਮ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।