ਟੀਵੀ ਸ਼ੋਅ Ace Of Space ਅਤੇ ਯੂਟਿਊਬ ਸਟਾਰ ਦਾਨਿਸ਼ ਜੇਹਨ ਦੀ ਸੜਕ ਹਾਦਸੇ 'ਚ ਮੌਤ
ਵਿਕਾਸ ਗੁਪਤਾ ਦੇ ਰਿਐਲਿਟੀ ਸ਼ੋਅ ਐਮਟੀਵੀ ਐਕ ਆਫ ਸਪੇਸ (MTV Ace Of Space) ਵਿਚ ਹਾਲ ਹੀ ਵਿਚ ਸ਼ਾਮਲ ਹੋਣ ਵਾਲੇ ਪਾਪੂਲਰ ਯੂਟਿਊਬਰ ਬਲੌਗਰ ਦਾਨਿਸ਼ ਜੇਹਨ ਦੀ ...
ਮੁੰਬਈ (ਭਾਸ਼ਾ) : ਵਿਕਾਸ ਗੁਪਤਾ ਦੇ ਰਿਐਲਿਟੀ ਸ਼ੋਅ ਐਮਟੀਵੀ ਐਕ ਆਫ ਸਪੇਸ (MTV Ace Of Space) ਵਿਚ ਹਾਲ ਹੀ ਵਿਚ ਸ਼ਾਮਲ ਹੋਣ ਵਾਲੇ ਪਾਪੂਲਰ ਯੂਟਿਊਬਰ ਬਲੌਗਰ ਦਾਨਿਸ਼ ਜੇਹਨ ਦੀ ਅੱਜ ਸਵੇਰੇ ਇਕ ਐਕਸੀਡੈਂਟ ਵਿਚ ਮੌਤ ਹੋ ਗਈ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਵਿਚ ਰਹਿੰਦੇ ਸਨ ਹਨ। ਐਮਟੀਵੀ ਦੇ ਰਿਐਲਿਟੀ ਸ਼ੋਅ 'ਐਕ ਆਫ ਸਪੇਸ' ਵਿਚ ਨਜ਼ਰ ਆ ਚੁੱਕੇ ਕਾਨਟੇਸਟੈਂਟ ਦਾਨਿਸ਼ ਜੇਹਨ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ।
ਸੋਸ਼ਲ ਮੀਡੀਆ 'ਤੇ ਕਾਫ਼ੀ ਪਾਪੁਲਰ ਯੂਟਿਊਬਰ ਦਾਨਿਸ਼ ਜੇਹਨ ਦੀ ਮੌਤ ਨਾਲ ਟੀਵੀ ਇੰਡਸਟਰੀ ਵਿਚ ਸ਼ੋਕ ਛਾਇਆ ਹੋਇਆ ਹੈ। ਪ੍ਰੋਡਿਊਸਰ ਵਿਕਾਸ ਗੁਪਤਾ ਨੇ ਦਾਨਿਸ਼ ਦੀ ਮੌਤ 'ਤੇ ਦੁੱਖ ਜਤਾਇਆ ਹੈ। 21 ਸਾਲ ਦੀ ਉਮਰ ਨੇ ਸੋਸ਼ਲ ਮੀਡੀਆ ਅਤੇ ਟੀਵੀ 'ਤੇ ਅਪਣੀ ਚੰਗੀ ਪਹਿਚਾਣ ਬਣਾਈ ਸੀ। ਮੁੰਬਈ ਦੀ ਇਕ ਮਿਡਿਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਣ ਵਾਲੇ ਦਾਨਿਸ਼ ਦੀ ਹੁਣ ਬਸ ਯਾਦਾਂ ਹੀ ਬਚੀਆਂ ਹਨ।
ਸੋਸ਼ਲ ਮੀਡੀਆ 'ਤੇ ਦਾਨਿਸ਼ ਦੇ ਫੈਂਸ ਅਤੇ ਇੰਡਸਟਰੀ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜ਼ਲੀ ਅਰਪਿਤ ਕਰ ਰਹੇ ਹਨ। ਬਿੱਗ ਬੌਸ 11 ਦੇ ਐਕਸ ਕਾਨਟੇਸਟੈਂਟ ਵਿਕਾਸ ਗੁਪਤਾ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਦਾਨਿਸ਼ ਲਈ ਇਕ ਇਮੋਸ਼ਨਲ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਦਾਨਿਸ਼ ਤੂੰ ਹਮੇਸ਼ਾ ਜੇਹਨ ਵਿਚ ਰਹੇਗਾ।’ ਦੱਸ ਦਈਏ ਕਿ ਦਾਨਿਸ਼ ਇਕ ਵਿਆਹ ਅਟੈਂਡ ਕਰ ਕੇ ਮੁੰਬਈ ਪਰਤ ਰਹੇ ਸਨ,
ਜਿੱਥੇ ਵਾਸ਼ੀ ਦੇ ਨਜ਼ਦੀਕ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ। ਸੋਸ਼ਲ ਮੀਡੀਆ 'ਤੇ ਇੰਸਟਾਗਰਾਮ ਪੇਜ 'ਤੇ ਦਾਨਿਸ਼ ਦੇ 1 ਮਿਲੀਅਨ ਫਾਲੋਅਰਸ ਹਨ। ਉਨ੍ਹਾਂ ਦੇ ਕਈ ਵੀਡੀਓਜ ਨੂੰ 90 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਪਣਾ ਬਲੌਗ ਵੀ ਚਲਾਉਂਦੇ ਸਨ। ਦਾਨਿਸ਼ ਨੇ ਅਪਣੇ ਵੀਡੀਓ ਵਿਚ ਜਸਟਿਨ ਬੀਬਰ ਦਾ ਹੇਅਰ ਸਟਾਈਲ ਅਪਣਾਇਆ ਜਿਸ ਨੂੰ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਨੇ ਹੱਥੋ ਹੱਥ ਲਿਆ।