ਦਿੱਲੀ 'ਚ ਠੰਡ ਦਾ ਕਹਿਰ, ਪਾਰਾ ਪਹੁੰਚਿਆ 4 ਡਿਗਰੀ ਸੈਲਸੀਅਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨਸੀਆਰ ਸਮੇਤ ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ।  ਮੌਸਮ ਵਿਭਾਗ ਦੇ ਮੁਤਾਬਕ ਪਿਛਲੇ ਤਿੰਨ ਦਿਨਾਂ 'ਚ ਦਿੱਲੀ- ਐਨਸੀਆਰ ਦੀ ਸਵੇਰੇ ...

Delhi temperature reach 4 degrees

ਨਵੀਂ ਦਿੱਲੀ (ਭਾਸ਼ਾ): ਐਨਸੀਆਰ ਸਮੇਤ ਪੂਰੇ ਉੱਤਰ ਭਾਰਤ 'ਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ।  ਮੌਸਮ ਵਿਭਾਗ ਦੇ ਮੁਤਾਬਕ ਪਿਛਲੇ ਤਿੰਨ ਦਿਨਾਂ 'ਚ ਦਿੱਲੀ- ਐਨਸੀਆਰ ਦੀ ਸਵੇਰੇ ਸ਼ਿਮਲਾ ਨਾਲੋਂ ਜ਼ਿਆਦਾ ਠੰਡਾ ਰਹੀ। ਮੌਸਮ ਵਿਭਾਗ ਨੇ 26 ਦਸੰਬਰ ਤੱਕ ਦਿੱਲੀ ਦਾ ਘੱਟ ਤਾਪਮਾਨ 4 ਤੋਂ 5 ਡਿਗਰੀ ਤੱਕ ਰਹਿਣ ਦਾ ਅੰਦਾਜਾ ਜਾਹਿਰ ਕੀਤਾ ਹੈ। ਵੱਧ ਤੋਂ ਵੱਧ ਤਾਪਮਾਨ 'ਚ ਕਮੀ ਆਉਣ ਕਾਰਨ ਠੰਡ ਵਧੇਗੀ।

ਦੱਸ ਦਈਏ ਕਿ ਅੱਜ ਸਵੇਰ ਹੀ ਦਿੱਲੀ ਦਾ ਤਾਪਮਾਨ 4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਉਤਰੀ ਰਾਜਸਥਾਨ ਅਤੇ ਪੰਜਾਬ ‘ਚ ਕਈ ਖੇਤਰਾਂ ‘ਚ ਰਾਤ ਦਾ ਤਾਪਮਾਨ 2 ਡਿਗਰੀ ਸੈਲਸੀਅਸ ਤਕ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਨ ਨੇ ਇਸ ਦਿਨ ਨੂੰ ਸਭ ਤੋਂ ਠੰਡਾ ਦਿਨ ਐਲਾਨ ਕਰ ਦਿੱਤਾ ਹੈ। ਦਿੱਲੀ ‘ਚ ਇਸ ਤੋਂ ਪਹਿਲਾਂ ਸਾਲ 2014 ‘ਚ ਇਸ ਤਰ੍ਹਾਂ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਸੀ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਹੋਰ ਦੋ ਦਿਨ ਕੜਾਕੇ ਦੀ ਠੰਡ ਪੈਣ ਦਾ ਐਲਾਨ ਕੀਤਾ ਹੈ।

ਠੰਡ ਦੇ ਨਾਲ ਰਾਜਧਾਨੀ ‘ਚ ਪ੍ਰਦੂਸ਼ਣ ਵੀ ਖ਼ਤਰਨਾਕ ਪੱਥਰ ‘ਤੇ ਪਹੁੰਚ ਰਿਹਾ ਹੈ। ਵੀਰਵਾਰ ਨੂੰ ਹਵਾ ਦੀ ਗੁਣਵੱਤਾ 349 ਦਰਜ ਕੀਤੀ ਗਈ, ਜੋ ਬੇਹੱਦ ਖ਼ਰਾਬ ਮਨੀ ਜਾਂਦੀ ਹੈ। ਦਿੱਲੀ 'ਚ ਮੌਸਮ ਇਨ੍ਹੀ ਦਿਨੀ ਸਾਫ਼ ਬਣਾ ਹੋਇਆ ਹੈ। ਮੌਸਮ ਵਿਭਾਗ  ਮੁਤਾਬਕ ਇਸੀ ਕਾਰਨ ਕਰਕੇ ਦਿੱਲੀ ਦੇ ਤਾਪਮਾਨ 'ਚ ਗੀਰਾਵਟ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਸਾਫ਼ ਰਹਿਣ ਕਰਕੇ ਗ੍ਰੀਨ ਹਾਊਸ ਦੀਆਂ ਗੈਸਾਂ ਦੀ ਮਾਤਰਾ 'ਚ ਘਟਣ ਦੀ ਹਾਲਤ ਬਣੀ ਹੋਈ ਹੈ।

ਇਸ ਵਜ੍ਹਾ ਕਾਰਨ ਸੂਰਜ ਦੀ ਉਸ਼ਮਾ ਧਰਤੀ 'ਚ ਨਹੀਂ ਸਮਾਂ ਹੋ ਰਹੀ ਹੈ ਅਤੇ ਧਰਤੀ ਦੀ ਸਤਹ ਅਤੇ ਵਾਯੂਮੰਡਲ ਤੋਂ ਬਾਹਰ ਜਾ ਰਹੀ ਹੈ। ਜਦੋਂ ਕਿ ਠੰਡ ਅਤੇ ਹੋਰ ਕਾਰਕਾਂ ਨੂੰ ਵਾਯੂਮੰਡਲ ਜਿਆਦਾ ਸੋਖ ਰਿਹਾ ਹੈ। ਇਹੀ ਕਾਰਨ ਹੈ ਕਿ ਦਿੱਲੀ 'ਚ ਠੰਡ ਦਾ ਵਾਧਾ ਹੋ ਰਹੀ ਹੈ।