ਭਾਰਤੀ ਫ਼ੌਜ ਨੇ ਅਪਣੇ ਅਫ਼ਸਰ ਚੁਣਨ ਦੀ ਪ੍ਰੀਕ੍ਰਿਆ 'ਚ ਕੀਤਾ ਵੱਡਾ ਬਦਲਾਅ...
ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਫ਼ੌਜ, ਭਾਰਤੀ ਫ਼ੌਜ ਨੇ ਅਪਣੇ ਅਧਿਕਾਰੀਆਂ ਨੂੰ ਚੁਣਨ ਦੀ ਪ੍ਰੀਕ੍ਰਿਆ ਵਿਚ ਇਕ ਅਹਿਮ ਬਦਲਾਅ ਕੀਤਾ ਹੈ। ਇਸ ਬਦਲਾਅ...
ਨਵੀਂ ਦਿੱਲੀ (ਭਾਸ਼ਾ) : ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਫ਼ੌਜ, ਭਾਰਤੀ ਫ਼ੌਜ ਨੇ ਅਪਣੇ ਅਧਿਕਾਰੀਆਂ ਨੂੰ ਚੁਣਨ ਦੀ ਪ੍ਰੀਕ੍ਰਿਆ ਵਿਚ ਇਕ ਅਹਿਮ ਬਦਲਾਅ ਕੀਤਾ ਹੈ। ਇਸ ਬਦਲਾਅ ਨਾਲ ਹੁਣ ਅਧਿਰਾਰੀਆਂ ਦੀ ਪ੍ਰਮੋਸ਼ਨ ਦੇ ਜ਼ਿਆਦਾ ਮੌਕੇ ਤਾਂ ਰਹਿਣਗੇ ਹੀ, ਨਾਲ ਹੀ ਕੰਪੀਟੀਸ਼ਨ ਵੀ ਵਧ ਗਿਆ ਹੈ। ਹੁਣ ਫ਼ੌਜਨ ਜ਼ਿਆਦਾ ਜੂਨੀਅਰ ਅਧਿਕਾਰੀਆਂ ਦੇ ਵਿਚ ਕੰਪਨੀਟੀਸ਼ਨ ਦੇ ਅਧਾਰ ਉਤੇ ਅੁਪਣੇ ਸੀਨੀਅਰ ਅਧਿਕਾਰੀਆਂ ਨੂੰ ਚੁਣੇਗੀ। ਫ਼ੌਜ ਵਿਚ ਇਸ ਅਹਿਮ ਬਦਲਾਅ ਦੇ ਕੀ ਹਨ ਮਾਈਨੇ ਅਤੇ ਕਿਉਂ ਇਹ ਬਦਲਾਅ ਕੀਤਾ ਗਿਆ?
ਕੀ ਬਦਲਾਅ ਹੋਇਆ ਹੈ :-
ਹੁਣ ਤਕ ਕਰਨਲ ਤੋਂ ਬ੍ਰਿਗੇਡੀਅਰ ਬਣਾਉਣ ਲਈ ਜਦੋਂ ਬੋਰਡ ਬੈਠਦਾ ਹੈ ਤਾਂ ਉਸ ਵਿਚ ਇਹ ਵੀ ਦੇਖਿਆ ਜਾਂਦਾ ਹੈ ਕਿ ਕਿਸ ਕਰਨਲ ਨੇ ਹਾਇਰ ਕਮਾਂਡ ਫੋਰਸ ਕੀਤਾ ਹੈ। ਇਸ ਦੇ ਵੱਖ ਤੋਂ ਨੰਬਰ ਦਿਤੇ ਜਾਂਦੇ ਸੀ। ਇਸ ਨਾਲ ਇਹ ਕੋਰਸ ਕਰਨ ਵਾਲੇ ਕਰਨਲ, ਬ੍ਰਿਗੇਡੀਅਰ ਬਣਨ ਦੀ ਦੌਰ ਵਿਚ ਬਾਕੀਆਂ ਤੋਂ ਅੱਗੇ ਨਿਕਲ ਜਾਂਦੇ ਸੀ। ਇਸ ਤਰ੍ਹਾਂ ਬ੍ਰਿਗੇਡੀਅਰ ਤੋਂ ਮੇਜਰ ਜਨਰਲ ਬਣਾਉਣ ਲਈ ਨੈਸ਼ਨਲ ਡਿਫੈਂਸ ਕਾਲਜ਼ (ਐਨਡੀਸੀ) ਕੋਰਸ ਦੀ ਅਹਿਮੀਅਤ ਮੰਨੀ ਜਾਂਦੀ ਸੀ। ਇਸ ਦੇ ਵੀ ਵੱਖ ਤੋਂ ਨੰਬਰ ਲਗਦੇ ਹੁੰਦੇ ਸੀ। ਅਤੇ ਮੰਨਿਆ ਜਾਂਦਾ ਸੀ ਕਿ ਜਿਨ੍ਹਾਂ ਨੇ ਐਨਡੀਸੀ ਕੋਰਸ ਕੀਤਾ ਹੈ ਉਹ ਮੇਜਰ ਜਨਰਲ ਬਣ ਹੀ ਜਾਵੇਗਾ।
ਪਰ ਉਹਣ ਫ਼ੌਜ ਨੇ ਅਪਣੇ ਨਿਯਮਾਂ ਵਿਚ ਕਾਫ਼ੀ ਬਦਲਾਅ ਕਰ ਦਿਤਾ ਹੈ। ਹੁਣ ਇਨ੍ਹਾਂ ਕੋਰਸਾਂ ਦੀ ਅਹਿਮੀਅਤ ਨੂੰ ਇਕ ਸਟੈਪ ਅੱਗੇ ਕਰ ਦਿਤਾ ਹੈ ਮਤਲਬ ਕਰਨਲ ਤੋਂ ਬ੍ਰਿਗੇਡੀਅਰ ਬਣਨ ਵਿਚ ਹਾਇਰ ਕਮਾਂਡ ਕੋਰਸ ਦੇ ਵੱਖ ਤੋਂ ਨੰਬਰ ਲੱਗਦੇ ਸੀ ਹੁਣ ਵਾਧੂ ਪੁਆਇੰਟ ਨਹੀਂ ਜੁੜਨਗੇ ਪਰ ਇਹ ਪੁਆਇੰਟ ਇਕ ਸਟੈਪ ਅੱਗੇ ਬ੍ਰਗੇਡੀਅਰ ਤੋਂ ਮੇਜਰ ਜਨਰਲ ਬਣਨ ਲਈ ਜੁੜਨਗੇ। ਇਸ ਤਰ੍ਹਾਂ ਹੀ ਐਨਡੀਸੀ ਦੇ ਪੁਆਇੰਟ ਬ੍ਰਿਗੇਡੀਅਰ ਤੋਂ ਮੇਜਰ ਜਨਰਲ ਬਣਦੇ ਸਮੇਂ ਨਹੀਂ ਸਗੋਂ ਮੇਜਲ ਜਨਰਲ ਬਣਨ ਮੌਕੇ ਨਹੀਂ ਸਗੋਂ ਮੇਜਰ ਜਨਰਲ ਤੋਂ ਲੈਫ਼ਨੀਨੈਂਟ ਬਣਨ ਮੌਕੇ ਜੁਣਗੇ।
ਕੀ ਹਨ ਇਸਦੇ ਮਾਈਨੇ :-
ਇਕ ਸੀਨੀਅਰ ਅਧਿਕਾਰੀ ਦੇ ਮੁਤਾਬਿਕ, ਫ਼ੌਜ ਦਾ ਸਟ੍ਰਕਚਰ ਅਜਿਹਾ ਹੈ ਕਿ ਲਗਪਗ 65 ਫ਼ੀਸਦੀ ਅਧਿਕਾਰੀ ਲੈਫ਼ਟੀਨੈਂਟ ਕਰਨਲ ਤੋਂ ਅੱਗੇ ਪ੍ਰਮੋਸ਼ਨ ਲਈ ਮੰਜ਼ੂਰ ਨਹੀਂ ਹੁੰਦੇ। ਮਤਲਬ 65 ਫ਼ੀਸਦੀ ਅਧਇਕਾਰੀਆਂ ਨੂੰ 15-17 ਸਾਲ ਦੀ ਨੌਕਰੀ ਵਿਚ ਹੀ ਪਤਾ ਚਲ ਜਾਂਦਾ ਹੈ ਕਿ ਉਹਨਾਂ ਨੇ ਹੁਣ ਅੱਗੇ ਨਹੀਂ ਵੱਧਣਾ ਜਦੋਂ ਕਿ ਨੌਕਰੀ ਉਹਨਾਂ ਨੂੰ 30-32 ਸਾਲ ਕਰਨੀ ਹੁੰਦੀ ਹੈ। ਇਸ ਨਾਲ ਉਹਨਾਂ ਦੀ ਸੋਚ ਉਤੇ ਅਸਰ ਪੈਂਦਾ ਹੈ ਅਤੇ ਇਹ ਅਸਰ ਪੂਰੀ ਫ਼ੌਜ ਉਤੇ ਹੀ ਦਿਖਦਾ ਹੈ। ਹੁਣ ਸਪੈਸ਼ਲ ਕਰੋਸ ਦੀ ਅਹਮੀਅਤ ਇਕ ਸਟੈਪ ਅੱਗੇ ਖਿਸਕਾਉਣ ਨਾਲ ਜ਼ਿਆਦਾ ਸੰਖਿਆ ਵਿਚ ਅਧਿਕਾਰੀ ਪ੍ਰੋਮਸ਼ਨ ਦੀ ਦੌੜ ਵਿਚ ਬਣੇ ਰਹਿਣਗੇ।
ਬਹੁਤ ਔਖੀ ਹੈ ਡਗਰ ਪ੍ਰਮੋਸ਼ਨ ਦੀ :-
ਲਗਪਗ 1200 ਲੈਫ਼ਟੀਨੈਂਟ ਕਰਨਲ ਵਿਚੋਂ 300 ਹੀ ਬਣਦੇ ਹਨ ਕਰਨਲ
ਲਗਪਗ 300 ਕਰਨਲ ਵਿਚੋਂ ਲਗਪਗ 150 ਹੀ ਬਣਦੇ ਹਨ ਬ੍ਰਿਗੇਡੀਅਰ
ਲਗਪਗ 150 ਬ੍ਰਿਗੇਡੀਅਰ ਵਿਚੋਂ 40 ਹੀ ਬਣਦੇ ਹਨ ਮੇਜਰ ਜਨਰਲ
ਲਗਪਗ 40 ਮੇਜਰ ਜਨਰਲ ਵਿਚੋਂ 12 ਹੀ ਬਣਦੇ ਹਨ ਲੈਫ਼ਟੀਨੈਂਟ ਜਨਰਲ