ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ ਦੇ ਅਤਿਵਾਦੀ ਜੁਬੈਰ ਭੱਟ ਨੂੰ ਕੀਤਾ ਗਿ੍ਰਫ਼ਤਾਰ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਗੰਡੇਰਬਲ ਪੁਲਿਸ ਨੇ ਵੀਰਵਾਰ ਨੂੰ ਕਾਜੀਗੁੰਡ ਤੋਂ ਲਸ਼ਕਰ ਦੇ ਇਕ ਅਤਿਵਾਦੀ ਨੂੰ ਗਿ੍ਰਫਤਾਰ ਕੀਤਾ ਹੈ। ਅਤਿਵਾਦੀ ਜੁਬੈਰ ਭੱਟ ਲਸ਼ਕਰ..
Jammu Kashmir police Arrested one lashkar e taiba terrorist
ਜੰਮੂ-ਕਸ਼ਮੀਰ (ਭਾਸ਼ਾ): ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਗੰਡੇਰਬਲ ਪੁਲਿਸ ਨੇ ਵੀਰਵਾਰ ਨੂੰ ਕਾਜੀਗੁੰਡ ਤੋਂ ਲਸ਼ਕਰ ਦੇ ਇਕ ਅਤਿਵਾਦੀ ਨੂੰ ਗਿ੍ਰਫਤਾਰ ਕੀਤਾ ਹੈ। ਅਤਿਵਾਦੀ ਜੁਬੈਰ ਭੱਟ ਲਸ਼ਕਰ ਦਾ ਅਤਿਵਾਦੀ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਉਹ ਨਵੇਂ ਸਾਲ 'ਤੇ ਇਕ ਵੱਡੇ ਅਤਿਵਾਦੀ ਘਟਨਾ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਿਹਾ ਸੀ।
ਸੂਤਰਾਂ ਦੀ ਮਨੀਏ ਤਾਂ ਅਤਿਵਾਦੀ ਜੁਬੈਰ ਭੱਟ ਕਈ ਘਟਨਾਵਾਂ 'ਚ ਸ਼ਾਮਿਲ ਰਿਹਾ ਹੈ। ਉਸ ਦੀ ਭਾਲ 'ਚ ਸੁਰੱਖਿਆ ਏਜੰਸੀਆਂ ਕਈ ਮਹੀਨਿਆਂ ਤੋਂ ਲੱਗੀ ਹੋਈ ਸੀ। ਪਰ ਉਹ ਹਰ ਵਾਰ ਚਕਮਾ ਦੇ ਕੇ ਫਰਾਰ ਹੋ ਜਾਂਦਾ ਸੀ।
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ 'ਤੇ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੇ ਕਾਜੀਗੁੰਡ 'ਚ ਇਕ ਆਪਰੇਸ਼ਨ ਚਲਾ ਕੇ ਉਸ ਨੂੰ ਫੜ ਲਿਆ ਹੈ। ਹੁਣ ਸੁਰੱਖਿਆ ਏਜੰਸੀਆਂ ਉਸ ਤੋਂ ਪੁਛ-ਗਿੱਛ 'ਚ ਜੁਟੀ ਹੋਈਆਂ ਹਨ।