ਕਮਲਨਾਥ ਦਾ ਵੱਡਾ ਫੈਸਲਾ, ਹੁਣ ਹੋਣਗੇ ਕਲੈਕਟਰਾਂ ‘ਤੇ ਅਫ਼ਸਰਾਂ ਦੇ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਵਿਚ ਸੱਤਾ ਸੰਭਾਲਣ ਦੇ ਨਾਲ ਹੀ ਰਾਜ ਦੇ ਨਵੇਂ ਮੁੱਖ ਮੰਤਰੀ ਕਮਲਨਾਥ.....

Kamal Nath

ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਵਿਚ ਸੱਤਾ ਸੰਭਾਲਣ ਦੇ ਨਾਲ ਹੀ ਰਾਜ ਦੇ ਨਵੇਂ ਮੁੱਖ ਮੰਤਰੀ ਕਮਲਨਾਥ ਹੁਣ ਐਕਸ਼ਨ ਮੋੜ ਵਿਚ ਨਜ਼ਰ ਆ ਰਹੇ ਹਨ। ਪਹਿਲਾਂ ਰਾਜ ਵਿਚ ਕਿਸਾਨਾਂ ਦਾ ਕਰਜ਼ ਮਾਫੀ ਅਤੇ ਫਿਰ ਪੁਲਿਸ ਦੇ ਅਫਸਰਾਂ ਨਾਲ ਬੈਠਕ ਤੋਂ ਬਾਅਦ ਹੁਣ ਕਮਲਨਾਥ ਨੇ ਰਾਜ ਵਿਚ ਬਹੁਤ ਪ੍ਰਬੰਧਕੀ ਫੇਰ ਬਦਲ ਕੀਤਾ ਹੈ। ਵੀਰਵਾਰ ਦੇਰ ਰਾਤ ਮੱਧ ਪ੍ਰਦੇਸ਼ ਸ਼ਾਸਨ ਨੇ 26 ਜਿਲ੍ਹੀਆਂ ਦੇ ਕਲੈਕਟਰਾਂ ਸਮੇਤ ਕੁੱਲ 42 ਅਫਸਰਾਂ ਦੇ ਤਬਾਦਲਿਆਂ ਦੇ ਆਦੇਸ਼ ਜਾਰੀ ਕੀਤੇ ਹਨ।

ਇਸ ਸੂਚੀ ਵਿਚ ਉਨ੍ਹਾਂ ਨੇ ਅਪਣੇ ਸੰਸਦੀ ਖੇਤਰ ਛਿੰਦਵਾੜਾ ਦੇ ਡੀਐਮ ਦਾ ਵੀ ਤਬਾਦਲਾ ਕਰ ਦਿਤਾ ਹੈ। ਰਾਜ ਸਰਕਾਰ ਦੇ ਸੂਤਰਾਂ ਵਲੋਂ ਮਿਲੀ ਜਾਣਕਾਰੀ  ਦੇ ਅਨੁਸਾਰ ਮੁੱਖ ਮੰਤਰੀ ਕਮਲਨਾਥ ਨੇ ਪਿਛਲੀ ਸਰਕਾਰ ਦੇ ਨਜਦੀਕੀ ਅਫਸਰਾਂ ਉਤੇ ਹੀ ਤਬਾਦਲੇ ਦੀ ਗਾਜ ਗਿਰਾਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤਬਾਦਲੇ ਦੇ ਸੰਕੇਤ ਕਮਲਨਾਥ ਪਹਿਲਾਂ ਵੀ ਕਈ ਵਾਰ ਚੌਣ ਪ੍ਰਚਾਰ ਦੇ ਦੌਰਾਨ ਦੇ ਚੁੱਕੇ ਸਨ। ਉਦੋਂ ਕਮਲਨਾਥ ਕਹਿੰਦੇ ਸਨ 11 ਤੋਂ ਬਾਅਦ 12 ਤਾਰੀਖ ਵੀ ਆਵੇਗੀ। ਮੰਨਿਆ ਜਾ ਰਿਹਾ ਹੈ ਕਿ ਸ਼ਿਵਰਾਜ ਸਰਕਾਰ ਦੇ ਕਰੀਬੀ ਅਫ਼ਸਰਾਂ ਵਲੋਂ ਕਮਲਨਾਥ

ਉਦੋਂ ਤੋਂ ਹੀ ਨਰਾਜ਼ ਸਨ ਅਤੇ ਠੀਕ ਸਮੇਂ ਦਾ ਇੰਤਜਾਰ ਕਰ ਰਹੇ ਸਨ ਅਤੇ 17 ਦਸੰਬਰ ਨੂੰ ਸਹੁੰ ਚੁੱਕਣ ਦੇ ਚੌਥੇ ਹੀ ਦਿਨ ਕਮਲਨਾਥ ਨੇ ਵੱਡੀ ਪ੍ਰਬੰਧਕੀ ਸਰਜਰੀ ਕਰ ਦਿਤੀ। ਦੱਸ ਦਈਏ ਕਿ ਭਾਰਤੀ ਪ੍ਰਬੰਧਕੀ ਸੇਵਾ  (IAS) ਅਫ਼ਸਰਾਂ ਤੋਂ ਬਾਅਦ ਹੁਣ ਅਗਲਾ ਨੰਬਰ ਭਾਰਤੀ ਪੁਲਿਸ ਸੇਵਾ (IPS) ਅਫ਼ਸਰਾਂ ਦਾ ਮੰਨਿਆ ਜਾ ਰਿਹਾ ਹੈ। ਬੁੱਧਵਾਰ ਨੂੰ ਡੀਜੀਪੀ ਦੇ ਨਾਲ ਬੈਠਕ ਤੋਂ ਬਾਅਦ ਕਮਲਨਾਥ ਨੇ ਇਸ ਦੇ ਸੰਕੇਤ ਵੀ ਦਿਤੇ ਸਨ। ਬੈਠਕ ਤੋਂ ਬਾਹਰ ਆਉਣ ਤੋਂ ਬਾਅਦ ਕਮਲਨਾਥ ਨੇ ਦੱਸਿਆ ਸੀ ਕਿ ਜੋ ਪੁਲਿਸ ਅਫ਼ਸਰ 5 ਜਾਂ 7 ਸਾਲਾਂ ਤੋਂ ਇਕ ਹੀ ਜਗ੍ਹਾ ਜਮੇ ਹੋਏ ਹਨ ਉਨ੍ਹਾਂ ਦਾ ਤਬਾਦਲਾ ਕੀਤਾ ਜਾਵੇਗਾ।