ਚੋਰੀ ਹੋਏ ਕੱਤੇ 'ਤੇ ਮਹਿਲਾ ਨੇ ਰੱਖਿਆ ਵੱਡਾ ਇਨਾਮ, ਜਹਾਜ਼ ਵਿਚ ਬੈਠ ਪੂਰੇ ਸ਼ਹਿਰ 'ਚ ਕੀਤੀ ਭਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਔਰਤ ਦਾ ਕਹਿਣਾ ਹੈ ਕਿ ਉਸ ਦਾ ਨੀਲੀਆਂ ਅੱਖਾਂ ਵਾਲਾ ਆਸਟਰੇਲੀਆਈ ਸ਼ੈਫਰਡ ਪਿਛਲੇ ਹਫ਼ਤੇ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰੋਂ ਚੋਰੀ ਹੋਇਆ ਸੀ

Dog Lost

ਨਵੀਂ ਦਿੱਲੀ: ਸੈਨ ਫਰਾਂਸਿਸਕੋ ਦੀ ਇਕ ਔਰਤ ਨੇ ਆਪਣੇ ਪਾਲਤੂ ਕੁੱਤੇ ਨੂੰ ਲੱਭਣ ਵਾਲੇ ਆਦਮੀ ਨੂੰ ਤਕਰੀਬਨ 5 ਲੱਖ ਰੁਪਏ (7,000 ਡਾਲਰ) ਦੇਣ ਦਾ ਐਲਾਨ ਕੀਤਾ ਹੈ। ਐਮੀਲੀ ਟੇਲਰਮੋ ਨਾਮ ਦੀ ਇਹ ਔਰਤ ਆਪਣੇ ਪੰਜ ਸਾਲਾ ਕੁੱਤੇ ਨੂੰ ਲੱਭਣ ਲਈ ਕੁਝ ਵੀ ਕਰਨ ਲਈ ਤਿਆਰ ਹੈ।

 



 

 

ਔਰਤ ਦਾ ਕਹਿਣਾ ਹੈ ਕਿ ਉਸ ਦਾ ਨੀਲੀਆਂ ਅੱਖਾਂ ਵਾਲਾ ਆਸਟਰੇਲੀਆਈ ਸ਼ੈਫਰਡ ਪਿਛਲੇ ਹਫ਼ਤੇ ਇੱਕ ਕਰਿਆਨੇ ਦੀ ਦੁਕਾਨ ਦੇ ਬਾਹਰੋਂ ਚੋਰੀ ਹੋਇਆ ਸੀ। ਔਰਤ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਤੇ ਇੰਸਟਾ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਕੁੱਤੇ ਦਾ ਨਾਮ ਜੈਕਸਨ ਹੈ, ਜੋ ਬਰਨਾਲ ਹਾਈਟਸ ਦੇ ਨੇੜਲੇ ਇੱਕ ਕਰਿਆਨੇ ਦੀ ਦੁਕਾਨ ਤੋਂ ਚੋਰੀ ਹੋਇਆ ਸੀ।

 



 

 

ਕਰਿਆਨੇ ਦੇ ਸੀ.ਸੀ.ਟੀ.ਵੀ ਕੈਮਰੇ ਵਿੱਚ ਇੱਕ ਆਦਮੀ ਹੁੱਡੀ ਪਾਈ ਕੁੱਤੇ ਦੇ ਨੇੜੇ ਆਇਆ ਵੇਖਿਆ ਗਿਆ। ਔਰਤ ਨੇ ਕੁੱਤੇ ਦੀ ਭਾਲ ਲਈ ਇਕ ਜਹਾਜ਼ ਵੀ ਕਿਰਾਏ 'ਤੇ ਲਿਆ ਸੀ, ਤਾਂ ਜੋ ਉਹ ਜਹਾਜ਼ ਵਿਚੋਂ ਆਪਣੇ ਕੁੱਤੇ ਦੀ ਪੂਰੇ ਸ਼ਹਿਰ ਵਿਚ ਖੋਜ ਕਰ ਸਕੇ।

 

 

ਔਰਤ ਨੇ ਇਸ ਕਿਰਾਏ ਦੇ ਜਹਾਜ਼ ਲਈ ਵੱਖਰੇ ਤੌਰ ‘ਤੇ 85 ਹਜ਼ਾਰ ਰੁਪਏ ਖਰਚ ਕੀਤੇ ਹਨ। ਇੱਥੋਂ ਤਕ ਕਿ ਔਰਤ ਨੇ ਕੁੱਤੇ ਨੂੰ ਲੱਭਣ ਲਈ ਇੱਕ ਵੈਬਸਾਈਟ www.bringjacksonhome.com ਬਣਾਈ ਹੈ, ਜਿੱਥੇ ਇਨਾਮ ਦੀ ਰਾਸ਼ੀ ਦੇਣ ਲਈ ਕਿਹਾ ਗਿਆ ਹੈ, ਜਿਸਦਾ ਇਸ਼ਤਿਹਾਰ ਜਹਾਜ਼ ਵਿੱਚ ਦਿੱਤਾ ਗਿਆ ਸੀ।

 



 

 

ਬਾਅਦ ਵਿਚ ਇਹ ਜਹਾਜ਼ ਸੈਨ ਫਰਾਂਸਿਸਕੋ ਤੋਂ 2 ਘੰਟਿਆਂ ਲਈ ਘੁੰਮਦਾ ਰਿਹਾ। ਕੁੱਤੇ ਬਾਰੇ ਦੱਸਿਆ ਗਿਆ ਹੈ ਕਿ ਕੁੱਤੇ ਦਾ ਭਾਰ 13 ਕਿਲੋਗ੍ਰਾਮ ਹੈ, ਇਸ ਵਿੱਚ ਕਾਲੇ, ਚਿੱਟੇ ਅਤੇ ਸਲੇਟੀ ਰੰਗ ਦੇ ਫਰ ਅਤੇ ਨੀਲੀਆਂ ਅੱਖਾਂ ਹਨ।

ਔਰਤ ਨੇ ਕੁੱਤੇ ਲਈ ਟਿੰਡਰ 'ਤੇ ਖਾਤਾ ਵੀ ਬਣਾਇਆ ਹੈ। ਕੁੱਤੇ ਦੀ ਭਾਲ ਲਈ ਔਰਤ ਨੇ ਗੋਫਾਊਂਡਮੀ 'ਤੇ 7 ਹਜ਼ਾਰ ਰੁਪਏ ਇਕੱਠੇ ਕੀਤੇ ਹਨ, ਉਹ ਵਧੇਰੇ ਰਕਮ ਡੌਗ ਰੈਸਕਿਊ ਨੂੰ ਦੇ ਦੇਵੇਗੀ।