CAA : ਟੀਵੀ ਚੈਨਲਾ ਨੂੰ ਸਖ਼ਤ ਨਤੀਜੇ ਭੁਗਤਣ ਦੀ ਚੇਤਾਵਨੀ, ਦਸ ਦਿਨਾਂ ਵਿਚ ਦੂਜੀ Advisory ਹੋਈ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

Photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਦੀਆਂ ਘਟਨਾਵਾਂ ਹੋ ਰਹੀਆ ਹਨ। ਇਸ ਵਿਚ ਹੀ ਸਰਕਾਰ ਨੇ ਨਿਊਜ਼ ਚੈਨਲਾ ਦੇ ਲਈ ਇਕ ਅਡਵਿਜ਼ਰੀ ਜਾਰੀ ਕਰ ਦਿੱਤੀ ਹੈ। ਇਸ ਅਡਵਿਜ਼ਰੀ ਵਿਚ ਨਿਊਜ਼ ਚੈਨਲਾ ਨੂੰ ਅਜਿਹੇ ਕਿਸੇ ਵੀ ਤੱਥ ਦੇ ਪ੍ਰਸਾਰਣ ਉੱਤੇ ਰੋਕ ਲਗਾਉਣ ਦੇ ਲਈ ਕਿਹਾ ਗਿਆ ਹੈ ਜਿਸ ਵਿਚ ਹਿੰਸਾ ਨੂੰ ਉਤਸ਼ਾਹ ਮਿਲਦਾ ਹੈ।

ਖਾਸ ਗੱਲ ਇਹ ਹੈ ਕਿ ਬੀਤੇ 10 ਦਿਨਾਂ ਵਿਚ ਸਰਕਾਰ ਵੱਲੋਂ ਜਾਰੀ ਕੀਤੀ ਗਈ ਇਸ ਤਰ੍ਹਾਂ ਦੀ ਇਹ ਦੂਜੀ ਅਡਵਿਜ਼ਰੀ ਹੈ। ਇਹ ਅਡਵਿਜ਼ਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 11 ਦਸੰਬਰ ਨੂੰ ਵੀ ਅਜਿਹੀ ਹੀ ਇਕ ਅਡਵਿਜ਼ਰੀਜਾਰੀ ਕੀਤੀ ਸੀ। ਸਰਕਾਰ ਨੇ ਆਪਣੀ ਅਡਵਿਜ਼ਰੀਵਿਚ ਕਿਹਾ ਸੀ ਕਿ ਸਾਰੇ ਨਿਊਜ਼ ਚੈਨਲ ਅਜਿਹੇ ਤੱਥਾ 'ਤੇ ਪਾਬੰਦੀ ਲਗਾਉਣ ਜੋ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਫਿਰ ਕਾਨੂੰਨ ਵਿਵਸਥਾ ਦੇ ਵਿਰੁੱਧ ਹੈ ਅਤੇ ਜਾਂ ਰਾਸ਼ਟਰ ਵਿਰੋਧੀ ਮਾਨਸਿਕਤਾ ਨੂੰ ਵਧਾਉਂਦਾ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਦੂਜੀ ਅਡਵਿਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕੁੱਝ ਨਿਊਜ਼ ਚੈਨਲ ਅਡਵਿਜ਼ਰੀ ਦੇ ਬਾਵਜੂਦ ਵੀ ਅਜਿਹੇ ਤੱਥ ਪ੍ਰਸਾਰਿਤ ਕਰ ਰਹੇ ਹਨ ਜੋ ਕਿ ਪ੍ਰੋਗਰਾਮ ਕੋਡ ਦੇ ਅਨੁਸਾਰ ਨਹੀਂ ਹੈ। ਸਰਕਾਰ ਨੇ ਨਿਊਜ਼ ਚੈਨਲਾਂ ਨਾਲ ਇਸ ਐਡਵਿਜ਼ਰੀ ਨੂੰ ਲਾਗੂ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਹਿੰਸਾ ਦਾ ਦੌਰ ਜਾਰੀ ਹੈ। ਹਿੰਸਾ ਦੀ ਸ਼ੁਰੂਆਤ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਹੋਈ। ਇਸ ਤੋਂ ਬਾਅਦ ਦਿੱਲੀ ਦੇ ਸੀਲਮਪੁਰ ਵਿਚ ਹਿੰਸਾ ਵੇਖਣ ਨੂੰ ਮਿਲੀ।

ਬੀਤੇ ਦਿਨ ਯੂਪੀ ਵਿਚ ਹੋਈ ਹਿੰਸਾ 'ਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਠੀਚਾਰਜ ਕਰ ਅਤੇ ਆਂਸੂ ਗੈਸ ਦੇ ਗੋਲੇ ਛੱਡ ਕੇ ਹਿੰਸਕ ਹੋਈ ਭੀੜ ਨੂੰ ਕਾਬੂ ਵਿਚ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਸੰਪਤੀ ਨੂੰ ਵੱਡੀ ਸੰਖਿਆ ਵਿਚ ਨੁਕਸਾਨ ਪਹੁੰਚਾਇਆ ਸੀ।