ਪੰਜਾਬ ‘ਚ ਕਿਸਾਨ ਧਰਨਿਆਂ ਲਈ ਟੈਂਟ ਬੈਨ ਕਰਨ ‘ਤੇ ਕਿਸਾਨ ਆਗੂ ਪੰਧੇਰ ਦੀ ਕੈਪਟਨ ਨੂੰ ਘੂਰੀ
ਜਦੋਂ ਪ੍ਰੋਗਰਾਮ ਸਾਡਾ ਹੈ ਫਿਰ ਵਿਦੇਸ਼ੀ ਏਜੰਸੀਆਂ ਦਾ ਹੱਥ ਕਿਵੇਂ ਹੋਵੇਗਾ।
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।
ਸਪੋਕਸਮੈਨ ਦੇ ਪੱਤਰਕਾਰ ਵੱਲੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਕੀਤੀ ਗਈ। ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਅੰਦੋਲਨ ਦੇਸ਼ ਦੇ ਘੇਰੇ ਵਿਚ ਰਹਿ ਕੇ ਕੰਮ ਕਰਦਾ ਹਾਂ, ਦੇਸ਼ ਦੇ ਵਿਧਾਨ ਦੇ ਅਨੁਸਾਰ ਕੰਮ ਕਰਦਾ ਹੈ।
ਉਸਨੂੰ ਆਪਣੀ ਗੱਲ ਕਰਨ ਦਾ ਹੱਕ ਹੈ। ਜਦੋਂ ਪ੍ਰੋਗਰਾਮ ਸਾਡਾ ਹੈ ਫਿਰ ਵਿਦੇਸ਼ੀ ਏਜੰਸੀਆਂ ਦਾ ਹੱਥ ਕਿਵੇਂ ਹੋਵੇਗਾ। ਅੰਦੋਲਨ ਵਿਚ ਬਹੁਤ ਸਾਰੇ ਤਪਕੇ ਆਏ ਹਨ,ਕੁਝ ਐਨਆਰਆਈ ਮਰਜ਼ੀ ਨਾਲ ਫੰਡ ਭੇਜਦੇ ਹਨ, ਦੇਣਾ ਜਾਂ ਨਾ ਦੇਣਾ ਉਹਨਾਂ ਦੀ ਮਰਜ਼ੀ ਹੈ। ਵਿਦੇਸ਼ੀ ਏਜੰਸੀਆਂ ਦਾ ਹੱਥ ਕਹਿ ਕੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸਾਂ ਕੀਤੀਆ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਸਰਕਾਰ ਇਕ ਚੀਜ਼ ਦੱਸਣ ਵੀ ਕਿਸਦਾ ਹੱਥ ਹੈ ਕਦੇ ਪਾਕਿਸਤਾਨ ਦਾ ਹੱਥ ਕਹਿੰਦੇ ,ਕਦੇ ਚੀਨ ਦਾ, ਕਦੇ ਵਿਦੇਸ਼ੀ ਏਜੰਸੀਆਂ ਦਾ ਹਥ ਕਹਿੰਦੇ ਹਨ ਸਰਕਾਰ ਇਕ ਚੀਜ਼ ਦੱਸੇ ਫਿਰ ਤਾਂ ਸਾਨੂੰ ਵੀ ਸੌਖਾ ਹੋ ਜਾਵੇਗਾ ਜਵਾਬ ਦੇਣਾ।
ਭਾਜਪਾ ਦੀ ਪੁਰਾਣੀ ਨੀਤੀ ਹੈ ਅੰਦੋਲਨ ਨੂੰ ਬਦਨਾਮ ਕਰਨਾ ਇਹ ਪਹਿਲਾਂ ਵੀ ਕਰਦੇ ਆਏ ਹਨ। ਪੰਧੇਰ ਨੇ ਕਿਹਾ ਕਿ ਕਿਸਾਨ ਕਦੇ ਵੀ ਗੱਲਬਾਤ ਤੋਂ ਨਹੀਂ ਭੱਜਦੇ। ਸਰਕਾਰ ਅੰਦੋਲਨ ਨੂੰ ਲੰਮਾ ਖਿੱਚ ਰਹੀ ਹੈ ਕਿ ਕਿਵੇਂ ਨਾ ਕਿਵੇਂ ਸੱਜੇ ਖੱਬੇ ਹੋ ਕੇ ਲੰਘ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਨੂੰ ਨਹੀਂ ਲੱਗਦਾ ਭਾਰਤ ਦੇ ਲੋਕ ਨਿਕਲਣ ਦੇਣਗੇ।
ਪੰਜਾਬ ਜਨਤਿਕ ਅਤੇ ਨਿੱਜੀ ਜਾਇਦਾਦ ਨੁਕਸਾਨ ਐਕਟ ਜੋ ਕੈਪਟਨ ਸਰਕਾਰ ਨੇ ਹੁਣ ਕੱਢਿਆ ਹੈ ਉਸਦੇ ਤਹਿਤ ਹੀ ਐਸਡੀਐਮ ਬੋਲਿਆ ਹੈ ਕਿ ਜੋ ਦਰੀਆ ਲਿਆਉਣਗੇ, ਸਪੀਕਰ ਲਿਆਉਣਗੇ ਉਹਨਾਂ ਵਿਚ ਇਹ ਪਰਵੀਜ਼ਨ ਹੈ ਉਹ ਐਕਟ ਨੂੰ ਇੰਪਲੀਮੇਸ਼ਨ ਕਰ ਰਹੇ ਹਨ ਉਹ ਕੈਪਟਨ ਕੋਲੋ ਹੋਣਾ ਨਹੀਂ ,ਕੈਪਟਨ ਵੀ ਮੋਦੀ ਦੇ ਹੱਕ ਵਿਚ ਭੁਗਤਦਾ ਨਜ਼ਰ ਆ ਰਿਹਾ ਹੈ।