ਕਿਸਾਨਾਂ ਅੰਦੋਲਨ ਵਿਚਕਾਰ ਦਿੱਲੀ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ, ਸਿੰਘੂ ਤੇ ਟੀਕਰੀ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਲਾਮਪੁਰ, ਸਫ਼ੀਆਬਾਦ, ਸਬੋਲੀ ਤੇ ਸਿੰਘੂ ਸਕੂਲ ਟੋਲ–ਟੈਕਸ ਬਾਰਡਰ ਰਾਹੀਂ ਬਦਲਵੇਂ ਰਾਹ ਲੈਣ ਦੀ ਸਲਾਹ ਦਿੱਤੀ ਗਈ ਹੈ।

delhi traffic police

ਨਵੀਂ ਦਿੱਲੀ- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਕਿਸਾਨ ਦਿੱਲੀ ਦੀਆ ਸਰਹੱਦਾਂ ਤੇ ਲਗਾਤਾਰ ਡਟੇ ਹੋਏ ਹਨ। ਇਸ  ਵਿਚਾਲੇ ਆਵਾਜਾਈ ਠੱਪ ਹੋ ਗਈ ਹੈ ਜਿਸ ਲਈ ਦਿੱਲੀ ਟਰੈਫ਼ਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਟਰੈਫ਼ਿਕ ਰੂਟਾਂ 'ਚ ਕੀਤੇ ਗਏ ਬਦਲਾਅ ਨੂੰ ਲੈ ਕੇ ਇਸ 'ਚ ਜਾਣਕਾਰੀ ਦਿੱਤੀ ਗਈ ਹੈ।  ਪੁਲਿਸ ਨੇ ਲੋਕਾਂ ਨੂੰ ਆਉਣ-ਜਾਣ ਲਈ ਖੁੱਲ੍ਹੇ ਰਸਤਿਆਂ ਦੀ ਜਾਣਕਾਰੀ ਦਿੱਤੀ ਹੈ।

ਦਿੱਲੀ ਪੁਲਿਸ ਦੀ ਐਡਵਾਈਜ਼ਰੀ---
1.ਦਿੱਲੀ ਤੋਂ ਨੋਇਡਾ ਆਉਣ ਵਾਲੇ ਚਿੱਲਾ ਬਾਰਡਰ ਦਾ ਇਕ ਹਿੱਸਾ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਨੋਇਡਾ ਤੋਂ ਦਿੱਲੀ ਜਾਣ ਵਾਲਾ ਹਿੱਸਾ ਬੰਦ ਹੈ। ਉੱਥੇ ਹੀ ਟਿਕਰੀ, ਧਰਨਾ ਬਾਰਡਰ ਪੂਰੀ ਤਰ੍ਹਾਂ ਬੰਦ ਹਨ। 

2. ਝਾਟੀਕਾਰਾ ਬਾਰਡਰ ਸਿਰਫ਼ ਟੂ-ਵ੍ਹੀਲਰਾਂ (ਦੋ ਪਹੀਆ ਵਾਹਨ) ਲਈ ਖੋਲ੍ਹਿਆ ਗਿਆ ਹੈ। ਉੱਥੇ ਹੀ ਹੀ ਸਿੰਘੂ, ਮੁੰਗੇਸ਼, ਪਿਆਓ ਮਨਿਆਰੀ ਬਾਰਡਰ ਪੂਰੀ ਤਰ੍ਹਾਂ ਨਾਲ ਬੰਦ ਹਨ। ਸਿੰਘੂ, ਔਚੰਦੀ, ਪਿਆਊ ਮਨਿਆਰੀ ਤੇ ਮੰਗੇਸ਼ ਬਾਰਡਰ ਬੰਦ ਰਹਿਣਗੇ। ਲੋਕਾਂ ਨੂੰ ਲਾਮਪੁਰ, ਸਫ਼ੀਆਬਾਦ, ਸਬੋਲੀ ਤੇ ਸਿੰਘੂ ਸਕੂਲ ਟੋਲ–ਟੈਕਸ ਬਾਰਡਰ ਰਾਹੀਂ ਬਦਲਵੇਂ ਰਾਹ ਲੈਣ ਦੀ ਸਲਾਹ ਦਿੱਤੀ ਗਈ ਹੈ।

3. ਮੁਕਰਬਾ ਤੇ ਜੀਟੀਕੇ ਰੋਡ ਤੋਂ ਵੀ ਟ੍ਰੈਫ਼ਿਕ ਡਾਇਵਰਟ ਕੀਤੀ ਗਈ ਹੈ। ਬਾਹਰੀ ਰਿੰਗ ਰੋਡ, ਜੀਟੀਕੇ ਰੋਡ ਤੇ ਨੈਸ਼ਨਲ ਹਾਈਵੇਅ 44 ਤੋਂ ਨਾ ਜਾਣ ਲਈ ਕਿਹਾ ਗਿਆ ਹੈ। ਟੀਕਰੀ ਤੇ ਧਨਸਾ ਬਾਰਡਰ ਵੀ ਬੰਦ ਹਨ। ਝਟੀਕਰਾ ਬਾਰਡਰ ਕੇਵਲ ਦੋ-ਪਹੀਆ ਵਾਹਨਾਂ ਤੇ ਪੈਦਲ ਰਾਹਗੀਰਾਂ ਲਈ ਖੁੱਲ੍ਹਾ ਹੈ।

4. ਹਰਿਆਣਾ ਲਈ ਝਰੋਦਾ (ਸਿੰਗਲ ਰੋਡ), ਦੌਰਾਲਾ, ਕਾਪਸਹੇੜਾ, ਬੜੂਸਰਾਏ, ਰਾਜੋਕਰੀ ਨੈਸ਼ਨਲ ਹਾਈਵੇਅ-8, ਬਿਜਵਾਸਨ/ਬਜਘੇਰਾ, ਪਾਲਮ ਵਿਹਾਰ ਅਤੇ ਡੂੰਡਾਹੇੜਾ ਬਾਰਡਰ ਖੁੱਲ੍ਹੇ ਹਨ।