ਮਮਤਾ ਸ਼ਰਮਸਾਰ: ਮਾਂ ਨੇ 19 ਮਹੀਨਿਆਂ ਦੀ ਧੀ 'ਤੇ ਪਾਇਆ ਉਬਲਦਾ ਪਾਣੀ,ਹੋਈ ਮੌਤ
ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
ਨਵੀਂ ਦਿੱਲੀ: ਇੰਗਲੈਂਡ ਦੇ ਨਾਟਿੰਘਮਸ਼ਾਇਰ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਾਂ ਨੇ ਨਸ਼ੇ ਦੀ ਹਾਲਤ ਵਿਚ ਆਪਣੀ 19 ਮਹੀਨੇ ਦੀ ਬੱਚੀ 'ਤੇ ਉਬਲਦਾ ਪਾਣੀ ਪਾਇਆ ਹੈ।
1 ਘੰਟੇ ਤੜਫਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਨੇ ਕਿਹਾ ਕਿ ਇਹ ਘਟਨਾ ਮਨੁੱਖਤਾ ਲਈ ਸ਼ਰਮ ਵਾਲੀ ਹੈ, ਕਿਉਂਕਿ ਬੱਚੀ ਨੂੰ ਬਹੁਤ ਤਕਲੀਫ ਹੋਈ ਹੋਵੇਗੀ। ਅਦਾਲਤ ਨੇ ਔਰਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
26 ਸਾਲਾ ਕੈਟੀ ਕ੍ਰਾਉਡਰ ਨੇ ਆਪਣੀ 19 ਮਹੀਨੇ ਦੀ ਬੇਟੀ ਗ੍ਰੇਸੀ ਕ੍ਰਾਉਡਰ ਉੱਤੇ ਉਬਾਲਦਾ ਪਾਣੀ ਡੋਲ੍ਹਿਆ। ਰਿਪੋਰਟ ਦੇ ਅਨੁਸਾਰ, ਜਦੋਂ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਵੇਲੇ ਉਹ ਕੋਕੀਨ ਦੇ ਨਸ਼ੇ ਵਿਚ ਸੀ।
ਰਿਪੋਰਟ ਦੇ ਅਨੁਸਾਰ, ਨਸ਼ੇ ਦੀ ਹਾਲਤ ਵਿੱਚ ਲੜਕੀ 'ਤੇ ਗਰਮ ਪਾਣੀ ਪਾਉਣ ਤੋਂ ਬਾਅਦ, ਔਰਤ ਆਪਣੇ ਕੰਮ ਵਿੱਚ ਜੁਟ ਗਈ। ਇਸ ਤੋਂ ਬਾਅਦ ਇਕ ਘੰਟਾ ਤੜਫਣ ਤੋਂ ਬਾਅਦ ਲੜਕੀ ਦੀ ਦਰਦਨਾਕ ਮੌਤ ਹੋ ਗਈ। ਪੋਸਟ ਮਾਰਟਮ ਦੀ ਰਿਪੋਰਟ ਦੇ ਅਨੁਸਾਰ, ਗ੍ਰੇਸੀ ਦੀ ਲਗਭਗ 65 ਪ੍ਰਤੀਸ਼ਤ ਚਮੜੀ ਉਬਲਦੇ ਪਾਣੀ ਨਾਲ ਸੜ ਗਈ ਸੀ।