5 ਦਿਨਾਂ 'ਚ ਦੋ ਔਰਤਾਂ ਨਾਲ ਵਿਆਹ ਕਰਵਾ ਕੇ ਫਰਾਰ ਹੋਇਆ ਇੰਜੀਨੀਅਰ, ਪਰਿਵਾਰ ਵਲੋਂ FIR ਦਰਜ
ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਖਾਂਡਵਾ: ਮੱਧ ਪ੍ਰਦੇਸ਼ ਵਿੱਚ 26 ਸਾਲਾ ਸੌਫਟਵੇਅਰ ਇੰਜਨੀਅਰ ਨੇ ਪੰਜ ਦਿਨਾਂ ਵਿੱਚ ਦੋ ਔਰਤਾਂ ਨਾਲ ਕਥਿਤ ਤੌਰ ’ਤੇ ਵਿਆਹ ਕਰਾ ਕੇ ਫਰਾਰ ਹੋ ਗਿਆ। ਦੱਸ ਦੇਈਏ ਕਿ ਪੀੜਤ ਔਰਤ ਦੇ ਪਰਿਵਾਰ ਵੱਲੋਂ ਸ਼ਨਿਚਰਵਾਰ ਨੂੰ ਪੁਲਿਸ ਨੂੰ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।
ਖਾਂਡਵਾ ਕੋਤਵਾਲੀ ਥਾਣੇ ਦੇ ਇੰਸਪੈਕਟਰ ਬੀਐਲ ਮੰਡਲੋਈ ਨੇ ਦੱਸਿਆ ਕਿ ਮੁਲਜ਼ਮ ਜੋ ਇੰਦੌਰ ਦੇ ਮੁਸਕਹੇੜੀ ਇਲਾਕੇ ਦਾ ਵਸਨੀਕ ਹੈ, ਨੇ ਦੋ ਦਸੰਬਰ ਨੂੰ ਖਾਂਡਵਾ ਦੀ ਔਰਤ ਨਾਲ ਕਥਿਤ ਤੌਰ ’ਤੇ ਵਿਆਹ ਕਰਾਇਆ ਤੇ 7 ਦਸੰਬਰ ਨੂੰ ਇੰਦੌਰ ਵਿੱਚ ਮਹਾਓ ਵਿੱਚ ਦੂਜੀ ਔਰਤ ਨਾਲ ਵਿਆਹ ਕਰਾਰ ਕੇ ਫਰਾਰ ਹੋ ਗਿਆ। ਪੁਲਿਸ ਅਨੁਸਾਰ ਮੁਲਜ਼ਮ 7 ਦਸੰਬਰ ਮਗਰੋਂ ਘਰ ਨਹੀਂ ਪਰਤਿਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਪੁਲਿਸ ਵਲੋਂ ਇਸ ਮੁਲਜ਼ਮ ਦੀ ਭਾਲ ਜਾਰੀ ਹੈ।
ਮੰਡਲੋਈ ਨੇ ਕਿਹਾ, “ਸ਼ਿਕਾਇਤ ਦੇ ਅਨੁਸਾਰ ਇਸ ਵਿਅਕਤੀ ਦੇ ਦੂਸਰੇ ਵਿਆਹ ਵਿੱਚ ਖੰਡਵਾ ਦਾ ਇੱਕ ਵਿਅਕਤੀ ਸੀ, ਜੋ ਪਹਿਲੀ ਲੜਕੀ ਦਾ ਰਿਸ਼ਤੇਦਾਰ ਸੀ। ਉਸਨੇ ਲਾੜੇ ਦੇ ਰੂਪ ਵਿੱਚ ਪਛਾਣਿਆ ਅਤੇ ਇਸਦੀ ਇੱਕ ਤਸਵੀਰ ਲਈ ਅਤੇ ਉਸ ਕੁੜੀ ਦੇ ਪਰਿਵਾਰ ਨੂੰ ਭੇਜਿਆ ਜਿਸਨੇ ਉਸਨੇ ਪਹਿਲੀ ਵਾਰ ਵਿਆਹ ਕੀਤਾ ਸੀ। ਇਸ ਨਾਲ ਉਸ ਦੇ ਦੂਸਰੇ ਵਿਆਹ ਦਾ ਪਰਦਾਫਾਸ਼ ਹੋ ਗਿਆ। ”ਇਸ ਤੋਂ ਬਾਅਦ ਖੰਡਵਾ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਮੰਗ ਕੀਤੀ ਕਿ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।