ਬੰਗਾਲ: ਪਤਨੀ ਸੁਜਾਤਾ ਮੰਡਲTMC 'ਚ ਸ਼ਾਮਲ, ਨਾਰਾਜ਼ ਭਾਜਪਾ ਸੰਸਦ ਮੈਂਬਰ ਭੇਜੇਗਾ ਤਲਾਕ ਦਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਸੌਮਿਤਰਾ ਖਾਨ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਤਿਆਰੀ ਕਰ ਲਈ ਹੈ।

Sujata Mondal Khan

ਕੋਲਕਾਤਾ- ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਸਿਆਸੀ ਹਲਚਲ ਵਧ ਗਈ ਹੈ। ਇਸ ਵਿਚਾਲੇ ਭਾਜਪਾ ਦੇ ਸੰਸਦ ਮੈਂਬਰ ਸੌਮਿਤਰ ਖ਼ਾਨ ਦੀ ਪਤਨੀ ਸੁਜਾਤਾ ਮੰਡਲ ਖ਼ਾਨ ਨੇ ਅੱਜ ਤ੍ਰਿਣਮੂਲ ਕਾਂਗਰਸ (ਟੀ. ਐਮ. ਸੀ.) 'ਚ ਸ਼ਾਮਿਲ ਹੋ ਗਈ। ਦੱਸ ਦਈਏ ਕਿ ਹਾਲ ਹੀ ਵਿੱਚ ਸੁਵੇਂਦੂ ਅਧਿਕਾਰੀ ਟੀਐਮਸੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਸੌਮਿਤਰਾ ਖਾਨ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਦੀ ਤਿਆਰੀ ਕਰ ਲਈ ਹੈ।

ਟੀਐਮਸੀ ਵਿਚ ਸ਼ਾਮਲ ਹੋਣ ਤੋਂ ਬਾਅਦ ਸੁਜਾਤਾ ਨੇ ਕਿਹਾ, "ਮੈਂ ਰਾਜ ਵਿਚ ਪਾਰਟੀ ਨੂੰ ਲਿਆਉਣ ਲਈ ਕੰਮ ਕੀਤਾ ਸੀ, ਪਰ ਹੁਣ ਭਾਜਪਾ ਵਿਚ ਕੋਈ ਸਤਿਕਾਰ ਨਹੀਂ ਹੈ।" ਇੱਕ ਔਰਤ  ਹੋਣ ਕਰਕੇ, ਮੇਰੇ ਲਈ ਇੱਕ ਪਾਰਟੀ ਵਿੱਚ ਹੋਣਾ ਮੁਸ਼ਕਲ ਸੀ। "ਉਨ੍ਹਾਂ ਕਿਹਾ, ਭਾਜਪਾ ਸਿਰਫ ਤ੍ਰਿਣਮੂਲ ਤੋਂ ਸਿਆਸਤਦਾਨਾਂ ਨੂੰ ਭ੍ਰਿਸ਼ਟ ਕਰ ਰਹੀ ਹੈ ਅਤੇ ਆਪਣੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਛੇ ਮੁੱਖ ਮੰਤਰੀ ਅਤੇ 13 ਡਿਪਟੀ ਮੁੱਖ ਮੰਤਰੀ ਚਿਹਰੇ ਹਨ! ਰਾਜ ਵਿਚ ਭਾਜਪਾ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ।  ਮੈਨੂੰ ਲਗਦਾ ਹੈ ਕਿ ਮਮਤਾ ਬੈਨਰਜੀ ਲਈ ਕੰਮ ਕਰਨਾ ਇਕ ਔਰਤ ਵਜੋਂ ਮੇਰੇ ਲਈ ਸਤਿਕਾਰਯੋਗ ਹੋਵੇਗਾ। 

ਜ਼ਿਕਰਯੋਗ ਹੈ ਕਿ ਸੁਜਾਤਾ ਨੇ ਸਾਲ 2019 'ਚ ਹੋਈਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਆਪਣੇ ਪਤੀ ਸੌਮਿਤਰ ਖ਼ਾਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੌਮਿਤਰ ਖ਼ਾਨ ਲਈ ਲਗਾਤਾਰ ਪ੍ਰਚਾਰ ਕੀਤਾ ਸੀ।