SriNagar: ਜੰਮੂ ਕਸ਼ਮੀਰ ’ਚ 3 ਜਵਾਨ ਸ਼ਹੀਦ, 3 ਜਖ਼ਮੀ, ਮੁੱਠਭੇੜ ਜਾਰੀ
ਇਸ ਤੋਂ ਪਹਿਲਾਂ 22 ਨਵੰਬਰ ਨੂੰ ਰਾਜੌਰੀ 'ਚ ਹੋਏ ਮੁਕਾਬਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ।
SriNagar - ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਅਤਿਵਾਦੀਆਂ ਨੇ ਫੌਜ ਦੇ ਦੋ ਵਾਹਨਾਂ 'ਤੇ ਹਮਲਾ ਕੀਤਾ। ਹਮਲੇ 'ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦਕਿ ਤਿੰਨ ਜਵਾਨ ਜ਼ਖਮੀ ਹੋ ਗਏ। ਇੱਥੇ ਅਜੇ ਵੀ ਲਗਾਤਾਰ ਗੋਲੀਬਾਰੀ ਜਾਰੀ ਹੈ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਸ ਖੇਤਰ ਵਿਚ ਫੌਜ 'ਤੇ ਇਹ ਦੂਜਾ ਅਤਿਵਾਦੀ ਹਮਲਾ ਹੈ। ਇਸ ਤੋਂ ਪਹਿਲਾਂ 22 ਨਵੰਬਰ ਨੂੰ ਰਾਜੌਰੀ 'ਚ ਹੋਏ ਮੁਕਾਬਲੇ 'ਚ 5 ਜਵਾਨ ਸ਼ਹੀਦ ਹੋ ਗਏ ਸਨ।
ਸੂਤਰਾਂ ਮੁਤਾਬਕ ਇਹ ਹਮਲਾ ਥਾਨਮੰਡੀ-ਸੁਰਨਕੋਟ ਰੋਡ 'ਤੇ ਡੇਰਾ ਕੀ ਗਲੀ (ਡੀਕੇਜੀ) ਨਾਮਕ ਇਲਾਕੇ 'ਚ ਹੋਇਆ। ਜਵਾਨਾਂ ਨੂੰ ਲੈ ਕੇ ਜਾਣ ਵਾਲੇ ਇਹ ਵਾਹਨ ਸੁਰਨਕੋਟ ਅਤੇ ਬਫਲਿਆਜ ਜਾ ਰਹੇ ਸਨ, ਜਿੱਥੇ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਅਤਿਵਾਦੀਆਂ ਦੇ ਖਿਲਾਫ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਫੌਜ ਅੱਜ ਆਪਰੇਸ਼ਨ ਵਿਚ ਸ਼ਾਮਲ ਸੁਰੱਖਿਆ ਬਲਾਂ ਨਾਲ ਸੰਪਰਕ ਕਰਨ ਵਿਚ ਕਾਮਯਾਬ ਰਹੀ, ਜਿਸ ਤੋਂ ਬਾਅਦ ਇੱਥੇ ਵਾਧੂ ਸੁਰੱਖਿਆ ਬਲ ਭੇਜੇ ਜਾ ਰਹੇ ਹਨ।
(For more news apart from Srinagar, stay tuned to Rozana Spokesman)