Parliament Breach Case: ਕਰਨਾਟਕ ਦੇ ਸਾਬਕਾ ਪੁਲਿਸ ਅਧਿਕਾਰੀ ਦਾ ਪੁੱਤਰ ਹਿਰਾਸਤ ਵਿਚ
ਬੈਂਗਲੁਰੂ ਵਿਚ ਤਕਨੀਕੀ ਮਾਹਰ ਹੈ ਸਾਈਕ੍ਰਿਸ਼ਨ ਜਗਾਲੀ
Parliament Breach Case: ਕਰਨਾਟਕ ਦੇ ਸਾਬਕਾ ਪੁਲਿਸ ਅਧਿਕਾਰੀ ਦੇ ਪੁੱਤਰ ਨੂੰ ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਇਹ ਵਿਅਕਤੀ ਸਾਬਕਾ ਉੱਚ ਪੁਲਿਸ ਅਧਿਕਾਰੀ ਦਾ ਪੁੱਤਰ ਹੋਣ ਦੇ ਨਾਲ-ਨਾਲ ਬੈਂਗਲੁਰੂ ਵਿਚ ਤਕਨੀਕੀ ਮਾਹਰ ਵੀ ਹੈ। ਹਿਰਾਸਤ ਵਿਚ ਲਿਆ ਗਿਆ ਨੌਜਵਾਨ ਮਨੋਰੰਜਨ ਡੀ ਦਾ ਦੋਸਤ ਦਸਿਆ ਜਾ ਰਿਹਾ ਹੈ, ਜੋ ਉਸ ਦਿਨ ਸੰਸਦ ਵਿਚ ਦਾਖਲ ਹੋਇਆ ਸੀ। ਉਸ ਨੂੰ ਬੁੱਧਵਾਰ ਰਾਤ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਪੁੱਛਗਿੱਛ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੂਤਰਾਂ ਮੁਤਾਬਕ ਹਿਰਾਸਤ 'ਚ ਲਿਆ ਗਿਆ ਸਾਈਕ੍ਰਿਸ਼ਨ ਜਾਗਲੀ ਮਨੋਰੰਜਨ ਡੀ. ਦਾ ਦੋਸਤ ਹੈ। ਮਨੋਰੰਜਨ ਉਨ੍ਹਾਂ ਦੋ ਵਿਅਕਤੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਲੋਕ ਸਭਾ ਵਿਚ ਦਾਖ਼ਲ ਹੋ ਕੇ ਰੰਗਦਾਰ ਧੂੰਆਂ ਛੱਡਿਆ ਸੀ। ਮਨੋਰੰਜਨ ਇਸ ਕੇਸ ਵਿਚ ਅਤਿਵਾਦ ਵਿਰੋਧੀ ਕਾਨੂੰਨ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਸੂਤਰਾਂ ਮੁਤਾਬਕ ਸਾਈਕ੍ਰਿਸ਼ਨ ਅਤੇ ਮਨੋਰੰਜਨ ਬੈਂਗਲੁਰੂ ਇੰਜੀਨੀਅਰਿੰਗ ਕਾਲਜ 'ਚ ਬੈਚਮੇਟ ਸਨ। ਪੁੱਛਗਿੱਛ ਦੌਰਾਨ ਮਨੋਰੰਜਨ ਨੇ ਕਥਿਤ ਤੌਰ 'ਤੇ ਸਾਈਕ੍ਰਿਸ਼ਨ ਦਾ ਨਾਂਅ ਲਿਆ।
ਇੰਜੀਨੀਅਰ ਸਾਈਕ੍ਰਿਸ਼ਨ ਬਾਗਲਕੋਟ ਸਥਿਤ ਅਪਣੇ ਘਰ ਤੋਂ ਕੰਮ ਕਰ ਰਿਹਾ ਸੀ। ਉਸ ਦੀ ਭੈਣ ਨੇ ਮੀਡੀਆ ਨੂੰ ਦਸਿਆ ਕਿ ਉਸ ਦੇ ਭਰਾ ਨੇ ਕੋਈ ਗਲਤੀ ਨਹੀਂ ਕੀਤੀ। ਉਸ ਨੇ ਕਿਹਾ ਕਿ ਇਹ ਸੱਚ ਹੈ ਕਿ ਦਿੱਲੀ ਪੁਲਿਸ ਨੇ ਉਸ ਦੇ ਭਰਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਇਸ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦਿਤਾ। ਸਾਈਕ੍ਰਿਸ਼ਨ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ। ਉਹ ਅਤੇ ਮਨੋਰੰਜਨ ਰੂਮਮੇਟ ਸਨ ਪਰ ਹੁਣ ਉਸ ਦਾ ਭਰਾ ਘਰ ਤੋਂ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਸੰਸਦ ਦੀ ਸੁਰੱਖਿਆ 'ਚ ਢਿੱਲ ਦੇਣ ਦੇ ਮਾਮਲੇ 'ਚ ਹੁਣ ਤਕ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
(For more news apart from Karnataka Techie, An Ex Top Cop's Son,Detained In Parliament Breach Case, stay tuned to Rozana Spokesman)