ਇਸਰੋ ਦੇ ਐੱਲ.ਵੀ.ਐੱਮ.3 ਮਿਸ਼ਨ ਤਹਿਤ 24 ਦਸੰਬਰ ਨੂੰ ਅਗਲੀ ਪੀੜ੍ਹੀ ਦਾ ਸੰਚਾਰ ਉਪਗ੍ਰਹਿ ਕੀਤਾ ਜਾਵੇਗਾ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਦੇ ਸਮਾਰਟਫੋਨਾਂ ਨੂੰ ਤੇਜ਼ ਰਫਤਾਰ ਸੈਲੂਲਰ ਬ੍ਰਾਡਬੈਂਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਮਿਸ਼ਨ

Next generation communication satellite to be launched on December 24 under ISRO's LVM3 mission

ਸ਼੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਉਣ ਵਾਲੇ ਐਲ.ਵੀ.ਐਮ.-3 ਐਮ-6 ਮਿਸ਼ਨ ਦੇ ਹਿੱਸੇ ਵਜੋਂ ਬਲੂ ਬਰਡ ਬਲਾਕ-2 ਸੈਟੇਲਾਈਟ ਨੂੰ 24 ਦਸੰਬਰ ਨੂੰ ਪੰਧ ’ਚ ਲਿਆਂਦਾ ਜਾਵੇਗਾ। ਇਹ ਮਿਸ਼ਨ ਅਮਰੀਕਾ ਅਧਾਰਤ ਏ.ਐਸ.ਟੀ. ਸਪੇਸਮੋਬਾਈਲ ਨਾਲ ਵਪਾਰਕ ਸਮਝੌਤੇ ਦਾ ਹਿੱਸਾ ਹੈ। ਇਹ ਮਹੱਤਵਪੂਰਨ ਮਿਸ਼ਨ ਅਗਲੀ ਪੀੜ੍ਹੀ ਦੇ ਸੰਚਾਰ ਉਪਗ੍ਰਹਿ ਨੂੰ ਤਾਇਨਾਤ ਕਰੇਗਾ ਜੋ ਦੁਨੀਆਂ ਭਰ ਦੇ ਸਮਾਰਟਫੋਨਾਂ ਨੂੰ ਸਿੱਧੇ ਤੌਰ ਉਤੇ ਤੇਜ਼ ਰਫਤਾਰ ਸੈਲੂਲਰ ਬ੍ਰਾਡਬੈਂਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਏ.ਐਸ.ਟੀ. ਸਪੇਸਮੋਬਾਈਲ (ਏ.ਐਸ.ਟੀ. ਐਂਡ ਸਾਇੰਸ, ਐਲ.ਐਲ.ਸੀ.) ਪਹਿਲਾ ਅਤੇ ਇਕੋ-ਇਕ ਸਪੇਸ-ਅਧਾਰਤ ਸੈਲੂਲਰ ਬ੍ਰਾਡਬੈਂਡ ਨੈਟਵਰਕ ਵਿਕਸਤ ਕਰ ਰਿਹਾ ਹੈ, ਜੋ ਸਿੱਧੇ ਤੌਰ ਉਤੇ ਸਮਾਰਟਫੋਨ ਵਲੋਂ ਪਹੁੰਚਯੋਗ ਹੈ ਅਤੇ ਕਮਰਸ਼ੀਅਲ ਤੇ ਸਰਕਾਰੀ ਐਪਲੀਕੇਸ਼ਨਾਂ ਦੋਹਾਂ ਲਈ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਅਪਣੀ ਵੈਬਸਾਈਟ ਉਤੇ ਕਿਹਾ, ‘‘ਅਸੀਂ ਅੱਜ ਅਪਣੇ ਲਗਭਗ ਛੇ ਅਰਬ ਮੋਬਾਈਲ ਉਪਭੋਗਤਾਵਾਂ ਨੂੰ ਦਰਪੇਸ਼ ਕੁਨੈਕਟੀਵਿਟੀ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਅਰਬਾਂ ਲੋਕਾਂ ਤਕ ਬ੍ਰਾਡਬੈਂਡ ਪਹੁੰਚ ਲਿਆਉਣ ਦੇ ਮਿਸ਼ਨ ਉਤੇ ਹਾਂ।’’

ਏ.ਐਸ.ਟੀ. ਸਪੇਸਮੋਬਾਈਲ ਨੇ ਸਤੰਬਰ 2024 ਵਿਚ ਪੰਜ ਉਪਗ੍ਰਹਿ - ਬਲੂ ਬਰਡ 1-5 - ਲਾਂਚ ਕੀਤੇ, ਜਿਸ ਨਾਲ ਅਮਰੀਕਾ ਅਤੇ ਕੁੱਝ ਹੋਰ ਚੋਣਵੇਂ ਦੇਸ਼ਾਂ ਵਿਚ ਨਿਰੰਤਰ ਇੰਟਰਨੈਟ ਕਵਰੇਜ ਨੂੰ ਸਮਰੱਥ ਬਣਾਇਆ ਗਿਆ। ਅਮਰੀਕਾ ਅਧਾਰਤ ਕੰਪਨੀ ਅਪਣੇ ਨੈਟਵਰਕ ਸਹਾਇਤਾ ਨੂੰ ਹੋਰ ਮਜ਼ਬੂਤ ਕਰਨ ਲਈ ਇਸੇ ਤਰ੍ਹਾਂ ਦੇ ਹੋਰ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਦੁਨੀਆਂ ਭਰ ਦੇ 50 ਤੋਂ ਵੱਧ ਮੋਬਾਈਲ ਆਪਰੇਟਰਾਂ ਨਾਲ ਭਾਈਵਾਲੀ ਕਰ ਚੁਕੀ ਹੈ।