ਦਿੱਲੀ 'ਚ ਅਤਿਵਾਦੀਆਂ ਦੇ ਦਾਖਲ ਹੋਣ ਦਾ ਸ਼ੱਕ, ਏਜੰਸੀਆਂ ਵਲੋਂ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ 'ਚ ਗਣਤੰਤਰ ਦਿਵਸ ਦੀ ਪ੍ਰੇਡ ਤੋਂ 4 ਦਿਨ ਪਹਿਲਾਂ ਖੁਫੀਆ ਏਜੰਸੀਆਂ ਨੇ ਇਕ ਅਲਰਟ ਜਾਰੀ ਕੀਤਾ ਹੈ। ਇੰਟੈਲੀਜੈਂਸ ਨੇ ਰਾਜਧਾਨੀ ਅਤੇ ਇਸ ਦੇ ਨੇੜੇ ਤੇੜੇ ਦੇ...

Inputs Terrorist Presence in Delhi

ਨਵੀਂ ਦਿੱਲੀ: ਰਾਜਧਾਨੀ 'ਚ ਗਣਤੰਤਰ ਦਿਵਸ ਦੀ ਪ੍ਰੇਡ ਤੋਂ 4 ਦਿਨ ਪਹਿਲਾਂ ਖੁਫੀਆ ਏਜੰਸੀਆਂ ਨੇ ਇਕ ਅਲਰਟ ਜਾਰੀ ਕੀਤਾ ਹੈ। ਇੰਟੈਲੀਜੈਂਸ ਨੇ ਰਾਜਧਾਨੀ ਅਤੇ ਇਸ ਦੇ ਨੇੜੇ ਤੇੜੇ ਦੇ ਇਲਾਕਿਆਂ 'ਚ ਕੁੱਝ ਅਤਿਵਾਦੀਆਂ ਦੇ ਦਾਖਲ ਹੋਣ ਦਾ ਸ਼ੱਕ ਜਾਹਿਰ ਕਿਤਾ ਜਾ ਰਿਹਾ ਹੈ। ਦੱਸ ਦਈਏ ਕਿ ਇਹਨਾਂ ਦੀ ਗਿਣਤੀ 5 ਤੋਂ 6 ਦੱਸੀ ਜਾ ਰਹੀ ਹੈ।

ਦੇਸ਼ ਦੀ ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਚੋਂ ਕੁੱਝ ਤਾਂ ਦੋ ਮਹੀਨੇ ਪਹਿਲਾਂ ਹੀ ਦਿੱਲੀ 'ਚ ਦਾਖਲ ਹੋ ਚੁੱਕੇ ਹਨ ਪਰ ਇਹ ਦਿੱਲੀ 'ਚ ਕਿਤੇ ਲੁੱਕੇ ਬੈਠੇ ਹਨ ਫਿਲਹਾਲ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੂੰ ਜੋ ਇਨਪੁਟ ਮਿਲਿਆ ਹੈ, ਉਸ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਸੰਗਠਨ ਲਸ਼ਕਰ-ਏ-ਤਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਹਨ। ਸ਼ਕ ਹੈ ਕਿ ਇਨ੍ਹਾਂ ਦੇ ਕੋਲ ਕੁੱਝ ਵਿਸਫੋਟਕ ਸਾਮਗਰੀ ਵੀ ਹੋ ਸਕਦੀ ਹੈ। ਡਰ ਇਹ ਵੀ ਹੈ ਕਿ ਇਹਨਾਂ ਵਿਚੋਂ ਕੋਈ ਫਿਦਾਇਨ ਨਾ ਹੋਵੇ।

ਅਜਿਹੇ 'ਚ ਦਿੱਲੀ ਦੇ ਬਹੁਤ ਸਾਰੇ ਭੀੜ-ਭਾੜ ਵਾਲੇ ਸਥਾਨਾਂ 'ਚ ਜਿਵੇਂ ਆਈਐਸਬੀਟੀ, ਰੇਲਵੇ ਸਟੇਸ਼ਨ, ਮੈਟ੍ਰੋ ਸਟੇਸ਼ਨ ਅਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਅਲਰਟ ਐਲਾਨ ਕੀਤਾ ਗਿਆ ਹੈ। ਨਾਲ ਹੀ ਦਿੱਲੀ  ਦੇ ਮਾਲਸ, ਮਲਟੀਪਲੈਕਸ ਅਤੇ ਮੰਦਰਾਂ 'ਚ ਵੀ ਸੁਰੱਖਿਆ 'ਤੇ ਜਿਆਦਾ ਧਿਆਨ ਦੇਣ ਲਈ ਕਿਹਾ ਗਿਆ ਹੈ। 

ਦਿੱਲੀ ਪੁਲਿਸ ਤੋਂ 15 ਜਿਲ੍ਹਿਆਂ ਦੇ ਡੀਸੀਪੀ ਅਤੇ ਹੋਰ ਆਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਉਹ 26 ਜਨਵਰੀ ਤੱਕ ਹਰ ਰਾਤ ਇਲਾਕਿਆਂ 'ਚ ਜਿਆਦਾ ਤੋਂ ਜਿਆਦਾ ਗਸ਼ਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਹਾਜ਼ਰ ਹੋਣ 'ਤੇ ਐਸਐਚਓ ਅਤੇ ਹੋਰ ਲੋਕਲ ਪੁਲਿਸਕਰਮੀ ਵੀ ਅਲਰਟ ਰਹਿਣ ਅਤੇ ਚੌਕਸੀ 'ਤੇ ਜਿਆਦਾ ਧਿਆਨ ਦਿਤਾ ਜਾਵੇ।