ਮੱਧ ਪ੍ਰਦੇਸ਼ 'ਚ ਇਕ ਹੋਰ ਬੀਜੇਪੀ ਕਰਮਚਾਰੀ ਦੀ ਹੱਤਿਆ, ਇਕ ਹਫ਼ਤੇ 'ਚ 3 ਕਤਲ
ਮੱਧ ਪ੍ਰਦੇਸ਼ 'ਚ ਲਗਾਤਾਰ ਬੀਜੇਪੀ ਕਰਮਚਾਰੀਆਂ ਦੀ ਹੱਤਿਆ ਨਾਲ ਪੂਰੇ ਸੂਬੇ ਵਿਚ ਤਣਾਅ ਦੀ ਹਾਲਤ ਬਣੀ ਹੋਈ ਹੈ। ਸੋਮਵਾਰ ਨੂੰ ਇਕ ਅਤੇ ਬੀਜੇਪੀ ਕਰਮਚਾਰੀ ਛੱਤਰਪਾਲ...
ਭੋਪਾਲ: ਮੱਧ ਪ੍ਰਦੇਸ਼ 'ਚ ਲਗਾਤਾਰ ਬੀਜੇਪੀ ਕਰਮਚਾਰੀਆਂ ਦੀ ਹੱਤਿਆ ਨਾਲ ਪੂਰੇ ਸੂਬੇ ਵਿਚ ਤਣਾਅ ਦੀ ਹਾਲਤ ਬਣੀ ਹੋਈ ਹੈ। ਸੋਮਵਾਰ ਨੂੰ ਇਕ ਅਤੇ ਬੀਜੇਪੀ ਕਰਮਚਾਰੀ ਛੱਤਰਪਾਲ ਸਿੰਘ ਰਾਵਤ ਦੀ ਗਵਾਲੀਅਰ ਵਿਚ ਹੱਤਿਆ ਕਰ ਦਿਤੀ ਗਈ। ਉਥੇ ਹੀ ਜਬਲਪੁਰ 'ਚ ਹਮਲੇ ਤੋਂ ਬਾਅਦ ਇਕ ਬੀਜੇਪੀ ਅਹੁਦੇ ਦੇ ਅਧਿਕਾਰੀ ਮਗਨ ਸਿੱਦੀਕੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਮੱਧ ਪ੍ਰਦੇਸ਼ ਵਿਚ ਬੀਤੇ ਇਕ ਹਫਤੇ ਵਿਚ ਬੀਜੇਪੀ ਕਰਮਚਾਰੀ ਦੀ ਹੱਤਿਆ ਦਾ ਇਹ ਤੀਜਾ ਮਾਮਲਾ ਹੈ।
ਬੀਜੇਪੀ ਪਾਰਟੀ ਕਾਡਰ ਨੇ ਮਾਮਲੇ ਵਿਚ ਮੱਧ ਪ੍ਰਦੇਸ਼ ਸਰਕਾਰ 'ਤੇ ਅਯੋਗਤਾ ਦਾ ਇਲਜ਼ਾਮ ਲਗਾਉਂਦੇ ਹੋਏ ਸੋਮਵਾਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਕਮਲਨਾਥ ਮੁਰਦਾਬਾਦ ਅਤੇ ਕਮਲਨਾਥ ਅਸਤੀਫਾ ਦੋ, ਦੇ ਨਾਅਰੇ ਵੀ ਲਗਾਏ ਗਏ ਸਨ। ਹਾਲਾਂਕਿ ਪੁਲਿਸ ਨੇ ਹੱਤਿਆਰਿਆਂ ਦੇ ਪਿੱਛੇ ਕਿਸੇ ਰਾਜਨੀਤਕ ਸਾਜਿਸ਼ 'ਤੇ ਇਨਕਾਰ ਕੀਤਾ ਹੈ। ਦੱਸ ਦਈਏ ਗਵਾਲੀਅਰ ਤੋਂ ਬੀਜੇਪੀ ਕਰਮਚਾਰੀ ਛੱਤਰਪਾਲ ਬਸ ਕੰਡਕਟਰ ਦੇ ਰੂਪ ਵਿਚ ਕੰਮ ਕਰਦੇ ਸਨ।
ਉਹ ਬੀਜੇਪੀ ਦੇ ਜਿਲੇ ਸਕੱਤਰ ਨਰੇਂਦਰ ਰਾਵਤ ਦੇ ਚਚੇਰੇ ਭਰਾ ਸਨ। ਉਨ੍ਹਾਂ ਦੀ ਲਾਸ਼ ਸ਼ਹਿਰ ਤੋਂ ਬਾਹਰੀ ਇਲਾਕੇ ਵਿਚ ਪਾਰਵਤੀ ਨਦੀ ਦੇ ਕੋਲ ਇਕ ਪੁੱਲ ਦੇ ਹੇਠਾਂ ਮਿਲੀ ਸੀ। ਸੂਤਰਾਂ ਮੁਤਾਬਕ, ਨਰੇਂਦਰ ਉਸ ਸਮੇਂ ਬੀਜੇਪੀ ਕਰਮਚਾਰੀਆਂ ਦੀ ਹੱਤਿਆ 'ਤੇ ਵਿਰੋਧ-ਪ੍ਰਦਰਸ਼ਨ ਲਈ ਕਾਂਗਰਸ ਨੇਤਾਵਾਂ ਦੇ ਪੁਤਲੇ ਤਿਆਰ ਕਰ ਰਹੇ ਸਨ, ਜਦੋਂ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਦੀ ਹੱਤਿਆ ਦੇ ਬਾਰੇ ਜਾਣਕਾਰੀ ਦਿਤੀ। ਇਕ ਸਥਾਨਕ ਨਿਵਾਸੀ ਨੇ ਦੱਸਿਆ, ਨਰੇਂਦਰ ਗਵਾਲੀਅਰ ਦੇ ਪੇਂਡੂ ਇਲਾਕੇ 'ਚ ਪ੍ਰਦਰਸ਼ਨ ਲਈ ਪਾਰਟੀ ਕਰਮਚਾਰੀਆਂ ਦੇ ਨਾਲ ਸ਼ਾਮਿਲ ਹੋਏ ਸਨ।
ਇਸ ਤੋਂ ਪਹਿਲਾਂ ਐਤਵਾਰ ਨੂੰ ਬੜਵਾਨੀ ਦੇ ਬੀਜੇਪੀ ਮੰਡਲ ਦੇ ਪ੍ਰਧਾਨ ਕਾਮਦੇਵ ਠਾਕਰੇ ਦੀ ਹੱਤਿਆ ਉਸ ਸਮੇਂ ਹੋਈ ਜਦੋਂ ਉਹ ਮਾਰਨਿੰਗ ਵਾਕ ਲਈ ਘਰੋਂ ਨਿਕਲੇ ਸਨ। ਬੜਵਾਨੀ ਦੇ ਐਸਪੀ ਨੇ ਦੱਸਿਆ ਸੀ ਕਿ ਐਤਵਾਰ ਨੂੰ ਬੀਜੇਪੀ ਨੇਤਾ ਕਾਮਦੇਵ ਠਾਕਰੇ ਦੀ ਲਾਸ਼ ਇਕ ਖੇਤ ਵਿਚ ਮਿਲੀ। ਪੁਲਿਸ ਮੁਤਾਬਕ, ਉਹ ਮਾਰਨਿੰਗ ਵਾਕ 'ਤੇ ਗਏ ਸਨ। ਪੁਲਿਸ ਨੂੰ ੳੇੁਨ੍ਹਾਂ ਦੀ ਲਾਸ਼ ਦੇ ਕੋਲ ਖੂਨ ਨਾਲ ਲਿਬੜਿਆ ਪੱਥਰ ਮਿਲਿਆ ਸੀ।
ਜਦੋਂ ਕਿ ਸ਼ੁੱਕਰਵਾਰ ਨੂੰ ਬੀਜੇਪੀ ਨੇਤਾ ਪ੍ਰਹਲਾਦ ਬੰਧਵਾਰ ਦੀ ਪਿਛਲੇ ਦਿਨੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਗਵਾਲੀਅਰ ਦੇ ਐਸਪੀ ਨਵਨੀਤ ਭਸੀਨ ਨੇ ਦੱਸਿਆ, ਅਸੀ ਹੁਣ ਹੱਤਿਆ ਦੇ ਪਿੱਛੇ ਦੀ ਸਾਜਿਸ਼ ਦਾ ਪਤਾ ਨਹੀਂ ਚੱਲ ਸਕਿਆ। ਫਾਰੈਂਸਿਕ ਐਕਸਪਰਟ ਇਸ 'ਤੇ ਕੰਮ ਕਰ ਰਹੇ ਹਨ।