ਅਮਿਤ ਸ਼ਾਹ ਨੇ ਦੱਸਿਆ ਕਦੋਂ ਸ਼ੁਰੂ ਹੋਵੇਗਾ ਰਾਮ ਮੰਦਰ ਬਣਾਉਣ ਦਾ ਕੰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹ ਅਨੁਸਾਰ ਅਸੀ ਲੋਕਾਂ ਦਾ ਜੀਵਨ ਧੰਨ ਹੈ ਕਿ ਸਾਡੇ ਜੀਵਨ ਕਾਲ ਦੌਰਾਨ ਅਯੁੱਧਿਆ ਵਿਚ ਆਸਮਾਨ ਛੂੰਹਦਾ ਰਾਮ ਮੰਦਰ ਦਾ ਬਨਣ ਜਾ ਰਿਹਾ ਹੈ

File Photo

ਨਵੀਂ ਦਿੱਲੀ : ਤਿੰਨ ਮਹੀਨੇ ਅੰਦਰ ਅਯੁੱਧਿਆ ਵਿਚ ਭਗਵਾਨ ਸ੍ਰੀ ਰਾਮ ਦੀ ਜਨਮਭੂਮੀ ਸਥਾਨ 'ਤੇ ਰਾਮ ਮੰਦਰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ, ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ। ਰਾਮ ਮੰਦਰ ਮੁੱਦੇ ਨੂੰ ਲੈ ਕੇ ਸ਼ਾਹ ਨੇ ਵਿਰੁੱਧੀਆਂ 'ਤੇ ਵੀ ਨਿਸ਼ਨਾ ਸਾਧਿਆ ਹੈ।

ਅਮਿਤ ਸ਼ਾਹ ਮੰਗਲਵਾਰ ਨੂੰ ਲਖਨਉ ਦੇ ਬੰਗਲਾ ਬਜ਼ਾਰ ਦੀ ਰਾਮਕਥਾ ਪਾਰਕ 'ਚ ਸੀਏਏ ਦੇ ਸਮੱਰਥਨ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਇਸੇ ਦੌਰਾਨ ਰਾਮ ਮੰਦਰ ਮੁੱਦੇ ਉੱਤੇ ਬੋਲਦਿਆ ਕਿਹਾ ਕਿ ਸੈਂਕੜਾ ਸਾਲ ਪੁਰਾਣੇ ਇਸ ਮਾਮਲੇ ਨੂੰ ਕਾਂਗਰਸ ਸਮੇਤ ਕਈ ਵਿਰੋਧੀ ਧੀਰਾਂ ਲਟਕਾ ਕੇ ਰੱਖਣਾ ਚਾਹੁੰਦੀਆਂ ਸਨ ਪਰ ਮੋਦੀ ਸਰਕਾਰ ਦੇ ਯਤਨਾਂ ਨਾਲ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਤੇਜ ਹੋਈ।

ਸ਼ਾਹ ਅਨੁਸਾਰ ਅਸੀ ਲੋਕਾਂ ਦਾ ਜੀਵਨ ਧੰਨ ਹੈ ਕਿ ਸਾਡੇ ਜੀਵਨ ਕਾਲ ਦੌਰਾਨ ਅਯੁੱਧਿਆ ਵਿਚ ਆਸਮਾਨ ਛੂੰਹਦਾ ਰਾਮ ਮੰਦਰ ਦਾ ਬਨਣ ਜਾ ਰਿਹਾ ਹੈ। ਉਨ੍ਹਾਂ ਨੇ  ਕਾਂਗਰਸ ਆਗੂ ਕਪਿਲ ਸਿੱਬਲ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਵਿਚ ਕਪਿਲ ਸਿੱਬਲ ਨੇ ਕਈ ਵਾਰ ਰਾਮ ਮੰਦਰ 'ਤੇ ਸੁਣਵਾਈ ਦਾ ਵਿਰੋਧ ਕੀਤਾ ਅਤੇ ਕੇਂਦਰ ਵਿਚ ਮੋਦੀ ਸਰਕਾਰ ਬਨਣ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਵਿਚ ਜਲਦੀ ਸੁਣਵਾਈ ਸ਼ੁਰੂ ਕਰਾਉਣ ਦੀ ਕੋਸ਼ਿਸ਼ ਹੋਈ ਤਾਂ ਵੀ ਸਿੱਬਲ ਨੇ ਕਈ ਵਾਰ ਅੜੰਗਾ ਪਾਇਆ।

ਸ਼ਾਹ ਨੇ ਰਾਮ ਮੰਦਰ ਮੁੱਦੇ 'ਤੇ ਵਿਰੋਧੀ ਧੀਰਾਂ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਬਣਨ ਵਾਲੇ ਰਾਮ ਮੰਦਰ ਦਾ ਵੀ ਕਾਂਗਰਸ, ਅਖਿਲੇਸ਼ ਅਤੇ ਮਾਯਾਵਤੀ ਵਿਰੋਧ ਕਰ ਰਹੇ ਹਨ। ਅਮਿਤ ਸ਼ਾਹ ਨੇ ਸੰਬੋਧਨ ਦੌਰਾਨ ਇਹ ਵੀ ਕਿ ਜਨਤਾ ਨੇ 303 ਸੀਟਾਂ ਦੇ ਨਾਲ ਮੋਦੀ ਸਰਕਾਰ ਫਿਰ ਬਣਵਾਈ ਤਾਂ ਕੇਂਦਰ ਦੇ ਯਤਨਾਂ ਨਾਲ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਫਿਰ ਤੇਜ ਹੋਈ