ਕੁੱਲੂ ਦੇ ਗੜਸਾ 'ਚ ਘਰ ਵਿਚ ਲੱਗੀ ਅੱਗ, ਜ਼ਿੰਦਾ ਸੜ ਗਿਆ 43 ਸਾਲਾ ਵਿਅਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਕੇ 'ਤੇ ਪਹੁੰਚੇ ਫਾਇਰ ਵਿਭਾਗ ਦੇ ਅਧਿਕਾਰੀ

FIRE

ਹਿਮਾਚਲ ਪ੍ਰਦੇਸ਼: ਜ਼ਿਲਾ ਕੁੱਲੂ ਦੇ ਗੜਸਾ ਵਿੱਚ ਢਾਈ ਮੰਜ਼ਿਲਾ ਮਕਾਨ ਵਿੱਚ ਅੱਗ ਲੱਗ ਗਈ। ਅੱਗ ਵਿਚ ਇਕ ਵਿਅਕਤੀ ਜ਼ਿੰਦਾ ਸੜ ਗਿਆ। ਅੱਗ ਲੱਗਣ ਦੀ ਘਟਨਾ ਦੇਰ ਰਾਤ ਕਰੀਬ 2 ਵਜੇ ਵਾਪਰੀ।

ਲੋਕ ਰਾਤ ਭਰ ਅੱਗ ਬੁਝਾਉਂਦੇ ਰਹੇ ਪਰ ਸਵੇਰੇ ਪਤਾ ਲੱਗਿਆ ਕਿ ਇੱਕ ਵਿਅਕਤੀ ਘਰ ਵਿੱਚ ਜਿੰਦਾ ਸੜ ਗਿਆ ਸੀ। ਸਵੇਰੇ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ ਤੇ ਪਹੁੰਚੇ।

ਸਵੇਰੇ ਕਾਫ਼ੀ ਸਮੇਂ ਤੋਂ ਵਿਅਕਤੀ ਦੀ ਲਾਸ਼ ਨਹੀਂ ਮਿਲ ਸਕੀ। ਵਿਅਕਤੀ ਦੀ ਲਾਸ਼ ਦੁਪਹਿਰ ਦੇ ਕਰੀਬ ਬਰਾਮਦ ਕੀਤੀ ਗਈ, ਜੋ ਬੁਰੀ ਤਰ੍ਹਾਂ ਸੜ ਗਈ ਸੀ। ਸਰੀਰ ਦਾ ਕੁਝ ਹਿੱਸਾ ਬਚਿਆ ਸੀ, ਬਾਕੀ ਬਚ  ਬੁਰੀ ਤਰ੍ਹਾਂ ਝੁਲਸ ਗਿਆ ਸੀ।