ਭਾਰੀ ਵਿਰੋਧ ਵਿਚਕਾਰ ਸਰਵੇ ’ਚ ਮੋਦੀ ਨੂੰ ‘ਹੀਰੋ’ ਦਿਖਾਉਣ ਦੀ ਕੋਸ਼ਿਸ਼!

ਏਜੰਸੀ

ਖ਼ਬਰਾਂ, ਰਾਸ਼ਟਰੀ

19 ਰਾਜਾਂ ਵਿੱਚ ਕੀਤਾ ਗਿਆ ਸਰਵੇਖਣ

PM Modi

ਨਵੀਂ ਦਿੱਲੀ: ਇਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ, ਉਥੇ ਦੂਜੇ ਪਾਸੇ ਇਸ ਵਿਰੋਧ ਵਿਚਕਾਰ ਪੀਐਮ ਮੋਦੀ ਨੂੰ ਇਕ ਸਰਵੇ ਜ਼ਰੀਏ ‘ਹੀਰੋ’ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇੰਡੀਆ ਟੂਡੇ-ਕਰਵੀ ਇਨਸਾਈਟਸ ਦੇ ਮੂਡ ਆਫ਼ ਦਿ ਨੇਸ਼ਨ (ਐਮਓਟੀਐਨ) ਵੱਲੋਂ ਕਰਵਾਏ ਗਏ ਇਸ ਸਰਵੇ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਦੇ ਮਨ ਵਿਚ ਵਸਦੇ ਹਨ।  ਹੋਰ ਤਾਂ ਹੋਰ ਇਸ ਸਰਵੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੌਜੂਦਾ ਸਮੇਂ ਵੀ ਲੋਕ ਸਭਾ ਚੋਣਾਂ ਕਰਵਾ ਲਈਆਂ ਜਾਣ ਤਾਂ ਭਾਜਪਾ ਆਸਾਨੀ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਵੇਗੀ

ਇਕ ਸਰਵੇਖਣ ਦੇ ਅਨੁਸਾਰ, ਜ਼ਿਆਦਾਤਰ ਲੋਕ ਕੋਰੋਨਾ ਮਹਾਂਮਾਰੀ ਨੂੰ ਸੰਭਾਲਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਖੁਸ਼ ਹਨ ਪਰ ਕੋਰੋਨਾ ਕਾਲ 'ਚ  ਭੁੱਖੇ, ਨੰਗੇ ਪੈਰ ਆਪਣੇ ਰਾਜਾਂ ਨੂੰ ਵਾਪਸ ਜਾਂਦੇ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ  ਤੇ ਅੱਜ ਵੀ ਸਰਕਾਰ ਦਾ ਮਜ਼ਾਕ ਉਡਾ ਰਹੀਆਂ ਹਨ। 

19 ਰਾਜਾਂ ਵਿੱਚ ਕੀਤਾ ਗਿਆ ਸਰਵੇਖਣ 
ਇਹ ਸਰਵੇ 19 ਰਾਜਾਂ ਵਿੱਚ 3 ਜਨਵਰੀ ਤੋਂ 13 ਜਨਵਰੀ ਤੱਕ ਕੀਤਾ ਗਿਆ ਸੀ। ਇਸ ਦੌਰਾਨ ਕੁੱਲ 12,232 ਇੰਟਰਵਿਊ ਲਏ ਗਏ। ਸਰਵੇਖਣ ਵਿੱਚ ਪਾਇਆ ਗਿਆ ਕਿ 73 ਪ੍ਰਤੀਸ਼ਤ ਲੋਕ ਕੋਰੋਨਾ ਸੰਕਟ ਨਾਲ ਨਜਿੱਠਣ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਕੋਸ਼ਿਸ਼ਾਂ ਤੋਂ ਸੰਤੁਸ਼ਟ ਹਨ ਪਰ ਭਾਰਤ ਦੀ  19 ਕਰੋੜ ਆਬਾਦੀ   ਹੈ ਉਹਨਾਂ ਵਿਚੋਂ  ਇਕੱਲੇ12,232  ਲੋਕ ਇਹ ਸਰਵੇਖਣ ਨਹੀਂ ਕਰ ਸਕਦੇ।