ਕਿਸਾਨਾਂ ਵੱਲੋਂ ਲਏ ਗਏ ਇਸ ਫੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ?
ਲੋਕਾਂ ਨੇ ਆਪਣੇ ਸਹਿਮਤੀ ਕੁਮੈਂਟਾਂ ਜ਼ਰੀਏ ਰੱਖੀ ਸਾਹਮਣੇ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ। ਕਿਸਾਨਾਂ ਤੇ ਸਰਕਾਰ ਵਿਚਕਾਰ 9 ਮੀਟਿੰਗ ਬੇਸਿੱਟਾ ਹੋਣ ਤੋਂ ਬਾਅਦ ਬੀਤੇ ਦਿਨੀ 10ਵੇਂ ਗੇੜ ਦੀ ਬੈਠਕ 'ਚ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਹੈ ਪਰ ਇਹ ਫੈਸਲਾ ਕੇਂਦਰ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਬੀਤੀ ਕੱਲ੍ਹ ਸ਼ਾਮ ਕਿਸਾਨਾਂ ਵਲੋਂ ਰੱਦ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਬਹੁਤ ਸਾਰੇ ਲੋਕਾਂ ਇਸ ਫੈਸਲੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। ਅੱਜ ਇਕ ਵਾਰ ਫਿਰ ਕਿਸਾਨਾਂ ਤੇ ਕੇਂਦਰ ਦੀ ਮੋਦੀ ਸਰਕਾਰ ਵਿਚਾਲੇ ਗੱਲਬਾਤ ਹੋਣ ਜਾ ਰਹੀ ਹੈ। ਇਹ 11ਵੇਂ ਦੌਰ ਦੀ ਮੀਟਿੰਗ ਹੋਵੇਗੀ। ਲੋਕਾਂ ਨੇ ਆਪਣੇ ਸਹਿਮਤੀ ਕੁਮੈਂਟ ਜ਼ਰੀਏ ਸਾਹਮਣੇ ਰੱਖੀ, ਜਿਹਨਾਂ ਵਿਚੋਂ ਕੁੱਝ ਕੁਮੈਂਟ ਹੇਠ ਲਿਕੇ ਅਨੁਸਾਰ ਹਨ।
ਕਿਸਾਨਾਂ ਦੇ ਇਸ ਫੈਸਲੇ ਤੇ ਕੁਝ ਲੋਕ ਵਿਰੋਧ ਕਾ ਰਹੇ ਹਨ ਤੇ ਕੁਝ ਲੋਕਾਂ ਨੇ ਇਸ ਦੀ ਹਿਮਾਇਤ ਕਰਦੇ ਨਜ਼ਰ ਆਏ ਹਨ। ਕਿਸਾਨਾਂ ਨੇ ਸਰਕਾਰ ਦਾ ਮੁਲਤਵੀ ਕਰਨ ਦਾ ਪ੍ਰਸਤਾਵ ਵੀ ਰੱਦ ਕਰ ਦਿੱਤਾ ਹੈ ਤੇ ਇਸ ਵਜੋਂ ਬਹੁਤ ਸਾਰੇ ਲੋਕ ਇਸ ਦੀ ਹਿਮਾਇਤ ਵਿਚ ਹਨ।
ਕਿਸਾਨਾਂ ਵਲੋਂ ਲਏ ਫੈਸਲੇ ਤੇ ਦੇਖੋ ਲੋਕਾਂ ਦੀ ਕੀ ਰਾਏ ਹੈ ---
1. ਕਵਲਜੀਤ ਕੌਰ ਧਵਨ
ਕਿਸਾਨਾਂ ਵਲੋਂ ਲਏ ਫੈਸਲੇ ਤੇ ਕਵਲਜੀਤ ਕੌਰ ਧਵਨ ਦਾ ਕਹਿਣਾ ਹੈ ਕਿ ਬਿਲਕੁਲ ਸਹੀ ਫੈਸਲਾ ਹੈ ਇਸ ਫੈਸਲੇ ਨਾਲ ਸਰਕਾਰ ਦੀ ਨੀਂਦ ਉੱਡਾ ਦਿੱਤੀ ਹੈ ਤੇ ਸੜਕਾ ਤੇ ਸੁੱਤੇ ਸਰਦਾਰ ਦਿੱਲੀਏ ਅੱਜ ਨੀਂਦ ਤੈਨੂੰ ਵੀ ਨਹੀ ਆਉਣੀ।
2. ਰਮੇਸ਼ ਸਮਾ
ਬਿਲਕੁਲ ਸਹੀ ਕੀਤਾ ਸਰਕਾਰ ਸੰਘਰਸ਼ ਨੂੰ ਕਮਜੋਰ ਕਰਨ ਲਈ ਜਾਲ ਬੁਣਦੀ ਆ , ਜੇਕਰ ਇੱਕ ਵਾਰ ਧਰਨਾ ਖਤਮ ਰੋ ਗਿਆ ਤਾਂ ਦੁਬਾਰਾ ਸਰਕਾਰ ਤੇ ਏਨਾ ਦਬਾਅ ਕਦੀ ਨਹੀ ਬਣਨਾ।
3. ਰਾਜਿੰਦਰ ਕੌਰ ਅਤੇ ਦਿਲਪ੍ਰੀਤ ਕੌਰ
ਕਿਸਾਨਾਂ ਵਲੋਂ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਠੀਕ ਫੈਸਲਾ ਹੈ।
4. ਸੁਖਚੈਨ ਸਿੰਘ ਗਰੇਵਾਲ
ਸਰਕਾਰ ਦੀ ਨੀਅਤ ਸਾਫ਼ ਨਹੀਂ ਜੇ ਸਰਕਾਰ ਚਾਹੁੰਦੀ ਤਾਂ ਹੁਣੇ ਹੀ ਬਿੱਲ ਰੱਦ ਕਰ ਦੇਵੇ ਕਿਉਕਿ ਇਹ ਤਾਂ ਸਾਬਤ ਹੋ ਚੁੱਕਿਆਂ ਇਹ ਕਿਸਾਨਾਂ ਲਈ ਨਹੀਂ ਹਨ ਸਿਰਫ ਪੂੰਜੀਪਤੀਆਂ ਲਈ ਹੀ ਹਨ।
5. ਸੁਖਵਿੰਦਰ ਸਿੰਘ
ਕਾਨੂੰਨ ਰੱਦ ਕਰਨ ਵਿਚ ਸਰਕਾਰ ਨੂੰ ਕੀ ਦਿੱਕਤ ਹੈ। ਮੋਦੀ ਆਪਣਾ ਹੰਕਾਰ ਤੇ ਕਾਰਪੋਰੇਟ ਦਾ ਪੱਖ ਛੱਡਕੇ ਆਪਣੇ ਆਪ ਨੂੰ ਦੇਸ਼ ਦਾ ਜਿੰਮੇਵਾਰ ਨਾਗਰਿਕ ਸਮਝਕੇ ਸੋਚੇ ਤਾਂ ਕਾਲੇ ਕਾਨੂੰਨ ਇਕ ਪਲ ਵਿਚ ਹੀ ਰੱਦ ਕਰ ਦੇਣੇ ਸੀ