ਮੁੰਬਈ 'ਚ 20 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 7 ਦੀ ਮੌਤ, 15 ਲੋਕ ਝੁਲਸੇ

ਏਜੰਸੀ

ਖ਼ਬਰਾਂ, ਰਾਸ਼ਟਰੀ

2 ਦੀ ਮੌਤ ਹੋ ਗਈ ਜਦੋਂ ਕਿ 2 ਦੀ ਹਾਲਤ ਸਥਿਰ ਹੈ। ਝੁਲਸੇ ਹੋਏ 15 ਲੋਕਾਂ ਨੂੰ ਜਨਰਲ ਬਰਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ

Mumbai: 7 Killed, 15 Injured as Level-3 Fire Breaks Out in Tardeo's 20-Storey Kamala Building

 

ਮੁੰਬਈ - ਮੁੰਬਈ ਦੇ ਤਾੜਦੇਵ ਇਲਾਕੇ ਵਿਚ ਭਾਟੀਆ ਹਸਪਤਾਲ ਕੋਲ ਸਵੇਰੇ ਕਮਲਾ ਬਿਲਡਿੰਗ ਦੀ 20 ਮੰਜ਼ਿਲਾ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ। 15 ਲੋਕ ਝੁਲਸ ਗਏ ਹਨ ਤੇ 7 ਲੋਕਾਂ ਦੀ ਮੌਤ ਹੋ ਹਈ। ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਮੌਕੇ 'ਤੇ ਪਹੁੰਚੀਆ ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਨਈਅਰ ਹਸਪਤਾਲ ਦੇ ਡਾ. ਕਾਲੇ ਨੇ ਦੱਸਿਆ ਕਿ ਹਸਪਤਾਲ ਵਿਚ 4 ਝੁਲਸੇ ਹੋਏ ਲੋਕਾਂ ਨੂੰ ਲਿਆਂਦਾ ਗਿਆ ਸੀ

ਜਿਨ੍ਹਾਂ ਵਿਚੋਂ 7 ਦੀ ਮੌਤ ਹੋ ਗਈ ਜਦੋਂ ਕਿ 2 ਦੀ ਹਾਲਤ ਸਥਿਰ ਹੈ। ਝੁਲਸੇ ਹੋਏ 15 ਲੋਕਾਂ ਨੂੰ ਜਨਰਲ ਬਰਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ ਤੇ 3 ਆਈ. ਸੀ. ਯੂ. ਵਿਚ ਭਰਤੀ ਹਨ। ਜਾਣਕਾਰੀ ਮੁਤਾਬਕ ਸਵੇਰੇ 7.30 ਵਜੇ ਕਮਲਾ ਬਿਲਡਿੰਗ ਦੀ 18ਵੀਂ ਮੰਜ਼ਿਲ ਵਿਚ ਅੱਗ ਲੱਗੀ ਸੀ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆਂ ਕਾਫੀ ਹੈ। ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ।