ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸੂਬੇ ਦੀ ਗਣਤੰਤਰ ਦਿਵਸ ਮੌਕੇ ਨਹੀਂ ਵਿਖਾਈ ਜਾਵੇਗੀ ਝਾਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰੇਡ ‘ਚ ਦਿੱਲੀ ਦੀ ਵੀ ਨਹੀਂ ਹੋਵੇਗੀ ਝਾਕੀ

photo

 

 ਨਵੀਂ ਦਿੱਲੀ: ਇਸ ਸਾਲ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੇ ਸੂਬੇ ਪੰਜਾਬ ਦੀ ਝਾਕੀ ਨਹੀਂ ਨਿਕਲੇਗੀ। ਰੱਖਿਆ ਮੰਤਰਾਲੇ ਨੇ ਪੰਜਾਬ ਤੇ ਦਿੱਲੀ ਦੀ ਝਾਕੀਆਂ ਨੂੰ ਮਨਜੂਰੀ ਨਹੀਂ ਦਿੱਤੀ ਹੈ। ਇਸ ਵਾਰ ਕੁੱਲ 23 ਝਾਕੀਆਂ ਸ਼ਾਮਲ ਹੋਣਗੀਆਂ। ਇਨ੍ਹਾਂ ਵਿੱਚੋਂ 17 ਝਾਂਕੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੋਣਗੀਆਂ ਜਦਕਿ ਛੇ ਵੱਖ-ਵੱਖ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਹੋਣਗੀਆਂ।

ਇਸ ਵਾਰ ਗਣਤੰਤਰ ਦਿਹਾੜੇ ਮੌਕੇ ਕਾਂਗਰਸ ਸ਼ਾਸਤ ਰਾਜਾਂ ਰਾਜਸਥਾਨ, ਛੱਤੀਸਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਝਾਕੀ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਨਹੀਂ ਹੋਵੇਗੀ। ਇਸ ਵਾਰ ਗਣਤੰਤਰ ਦਿਵਸ ਪਰੇਡ ਵਿੱਚ 16 ਰਾਜਾਂ ਅਤੇ ਵੱਖ-ਵੱਖ ਮੰਤਰਾਲਿਆਂ ਦੀਆਂ ਝਾਕੀਆਂ ਸਾਹਮਣੇ ਆਉਣਗੀਆਂ।

ਜਿਸ ਵਿੱਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਦਾਦਰ-ਨਗਰ-ਦਮਨ ਟਾਪੂ, ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ, ਝਾਰਖੰਡ, ਕੇਰਲ, ਲੱਦਾਖ, ਮਹਾਰਾਸ਼ਟਰ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਾਂ ਦੀਆਂ ਝਾਕੀਆਂ ਸ਼ਾਮਲ ਕੀਤੀਆਂ ਜਾਣਗੀਆਂ।  ਪਿਛਲੇ ਸਾਲ 2022 ਵਿੱਚ ਸੈਂਟਰਲ ਵਿਸਟਾ ਦੇ ਚੱਲ ਰਹੇ ਕੰਮ ਕਾਰਨ ਥਾਂ ਦੀ ਘਾਟ ਕਾਰਨ ਸਿਰਫ਼ 12 ਰਾਜਾਂ ਨੂੰ ਹੀ ਆਪਣੀ ਝਾਂਕੀ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ।