Ram Mandir Inauguration LIVE: ਅਯੁੱਧਿਆ ਦੇ ਰਾਮ ਮੰਦਿਰ ਵਿਚ ਰਾਮਲਲਾ ਦੀ ਪ੍ਰਾਣ ਪ੍ਰਤੀਸ਼ਠਾ ਸਮਾਪਤ
ਪ੍ਰਧਾਨ ਮੰਤਰੀ ਦੁਪਹਿਰ 12:05 ਤੋਂ 12:55 ਤੱਕ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਰਸਮਾਂ ਪੂਰੀਆਂ ਕਰਨਗੇ।
Ram Mandir Inauguration LIVE: ਅਯੋਧਿਆ - ਕਈ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਠਾ ਦੀ ਘੜੀ ਆ ਗਈ ਹੈ। ਅਯੁੱਧਿਆ ਵਿਚ ਅੱਜ ਅਲੌਕਿਕ ਨਜ਼ਾਰਾ ਹੈ ਅਤੇ ਪੂਰੀ ਨਗਰੀ ਰਾਮ-ਰਾਮ ਕਰ ਰਹੀ ਹੈ। ਦੂਜੇ ਪਾਸੇ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਭਜਨ-ਕੀਰਤਨ ਅਤੇ ਪੂਜਾ-ਭੰਡਾਰੇ ਚੱਲ ਰਹੇ ਹਨ, ਕਿਉਂਕਿ ਅੱਜ ਅਯੁੱਧਿਆ ਦੇ ਨਵੇਂ ਮੰਦਰ 'ਚ ਸ੍ਰੀ ਰਾਮ ਵਿਰਾਜਨਗੇ।
ਰਾਮਲਲਾ ਦੇ ਪ੍ਰਾਣ ਪ੍ਰਤੀਸ਼ਠ ਦਾ ਪ੍ਰੋਗਰਾਮ ਦੁਪਹਿਰ 12:30 ਵਜੇ ਅਯੁੱਧਿਆ ਵਿਚ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10:30 ਵਜੇ ਅਯੁੱਧਿਆ ਪਹੁੰਚਣਗੇ। ਪ੍ਰਧਾਨ ਮੰਤਰੀ ਦੁਪਹਿਰ 12:05 ਤੋਂ 12:55 ਤੱਕ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀਆਂ ਰਸਮਾਂ ਪੂਰੀਆਂ ਕਰਨਗੇ। ਰਾਮ ਲੱਲਾ ਦੀ ਪਵਿੱਤਰ ਰਸਮ ਤੋਂ ਬਾਅਦ ਪ੍ਰਧਾਨ ਮੰਤਰੀ ਦੁਪਹਿਰ 1 ਵਜੇ ਇੱਕ ਜਨਤਕ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਦੁਪਹਿਰ ਕਰੀਬ 2:15 ਵਜੇ ਉਹ ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ਸਥਿਤ ਕੁਬੇਰ ਟਿੱਲਾ ਸਥਿਤ ਸ਼ਿਵ ਮੰਦਰ 'ਚ ਦਰਸ਼ਨ ਅਤੇ ਪੂਜਾ ਕਰਨਗੇ। ਕਰੀਬ 4 ਘੰਟੇ 35 ਮਿੰਟ ਦੇ ਪ੍ਰੋਗਰਾਮ ਤੋਂ ਬਾਅਦ ਉਹ ਦੁਪਹਿਰ 3 ਵਜੇ ਦਿੱਲੀ ਪਰਤਣਗੇ।
- ਅਯੁੱਧਿਆ ਵਿਚ ਹਲਕੇ ਬੱਦਲ ਛਾਏ ਹੋਏ ਹਨ। ਸਵੇਰ ਦਾ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਆਂਚਲ ਨਰਿੰਦਰ ਐਗਰੀਕਲਚਰਲ ਟੈਕਨਾਲੋਜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਦਿਨ ਵੇਲੇ ਹਲਕੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਦਿਨ ਵੇਲੇ 8 ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮੀ ਹਵਾਵਾਂ ਚੱਲਣਗੀਆਂ।
- ਅਮਰੀਕਾ ਦੇ ਟਾਈਮਜ਼ ਸਕੁਏਅਰ 'ਤੇ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਵਿਚ ਵਾਰਾਣਸੀ ਅਤੇ ਪੂਰਵਾਂਚਲ ਜ਼ਿਲ੍ਹਿਆਂ ਦੇ 50 ਲੋਕ ਵੀ ਸ਼ਾਮਲ ਹਨ। ਵਾਰਾਣਸੀ ਦੇ ਪ੍ਰਸ਼ਾਂਤ ਸਿੰਘ ਨੇ ਦੱਸਿਆ ਕਿ ਸਾਰੇ ਰਾਮ ਭਗਤ ਇੱਥੇ ਪੂਰੀ ਰਾਤ ਰਾਮ ਦੀ ਧੁਨ 'ਤੇ ਨੱਚਣਗੇ। ਹਰ ਕੋਈ ਰਾਮ ਦੇ ਭਜਨ ਵਿਚ ਮਗਨ ਹੈ।
08:11 AM - ਅਭਿਨੇਤਰੀ ਮਾਧੁਰੀ ਦੀਕਸ਼ਿਤ ਵੀ ਮੁੰਬਈ ਤੋਂ ਰਵਾਨਾ ਹੋਏ ਰਾਮ ਲੱਲਾ ਦੀ ਪੂਜਾ 'ਚ ਹੋਣਗੇ ਸ਼ਾਮਲ
- ਨਿਊਯਾਰਕ, ਅਮਰੀਕਾ: ਅਯੁੱਧਿਆ ਦੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਟਾਈਮਜ਼ ਸਕੁਏਅਰ ਵਿਖੇ ਓਵਰਸੀਜ਼ ਫਰੈਂਡਜ਼ ਆਫ਼ ਰਾਮ ਮੰਦਰ ਦੇ ਮੈਂਬਰਾਂ ਵੱਲੋਂ ਲੱਡੂ ਵੰਡੇ ਗਏ।
- ਵਿੱਕੀ ਕੌਸ਼ਲ-ਕੈਟਰੀਨਾ ਕੈਫ ਰਾਮ ਮੰਦਰ ਵਿਚ ਪ੍ਰਾਣਪ੍ਰਤੀਸ਼ਠਾ ਸਮਾਗਮ ਤੋਂ ਪਹਿਲਾਂ ਮੁੰਬਈ ਤੋਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਲਈ ਰਵਾਨਾ ਹੋਏ
- ਉੱਤਰ ਪ੍ਰਦੇਸ਼: ਆਰਐਸਐਸ ਮੁਖੀ ਮੋਹਨ ਭਾਗਵਤ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਮੰਦਰ ਪਹੁੰਚੇ।
- ਸ਼ਟਲਰ ਸਾਇਨਾ ਨੇਹਵਾਲ ਵੀ ਅਯੁੱਧਿਆ ਪਹੁੰਚੀ। ਉਹਨਾਂ ਦਾ ਕਹਿਣਾ ਹੈ, "ਮੈਨੂੰ ਲੱਗਦਾ ਹੈ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਵੱਡਾ ਦਿਨ ਹੈ। ਮੈਂ ਭਾਗਸ਼ਾਲੀ ਹਾਂ ਕਿ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ। ਅਸੀਂ ਇੱਥੇ ਭਗਵਾਨ ਰਾਮ ਦੇ ਦਰਸ਼ਨ ਕਰਾਂਗੇ। ਇਸ ਲਈ ਅਸੀਂ ਉਸ ਪਲ ਦਾ ਇੰਤਜ਼ਾਰ ਕਰ ਰਹੇ ਹਾਂ। ...ਮੈਂ ਆਪਣੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ..."
- ਅਦਾਕਾਰਾ ਮਾਧੁਰੀ ਦੀਕਸ਼ਿਤ ਅਪਣੇ ਪਤੀ ਨਾਲ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਆਯੁਸ਼ਮਾਨ ਖੁਰਾਨਾ, ਰਣਬੀਰ ਕਪੂਰ, ਆਲੀਆ ਭੱਟ ਅਤੇ ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ, ਮਹਾਵੀਰ ਜੈਨ ਅਤੇ ਰੋਹਿਤ ਸ਼ੈੱਟੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅਯੁੱਧਿਆ ਲਈ ਰਵਾਨਾ ਹੋਏ।
10:35 AM - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਪਹੁੰਚਣ 'ਤੇ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ।
- ਅਭਿਨੇਤਾ ਅਨੁਪਮ ਖੇਰ, ਜੋ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਏ, ਨੇ ਕਿਹਾ - ਇਹ ਇਤਿਹਾਸਕ, ਸ਼ਾਨਦਾਰ ਪਲ ਹੈ। ਅਜਿਹਾ ਮਾਹੌਲ ਹਿੰਦੂ ਧਰਮ ਵਿਚ ਨਹੀਂ ਦੇਖਿਆ ਗਿਆ। ਇਹ ਦੀਵਾਲੀ ਤੋਂ ਵੀ ਵੱਡਾ ਦਿਨ ਹੈ, ਇਹ ਅਸਲ ਦੀਵਾਲੀ ਹੈ।
- ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਦੇ ਚੇਅਰਮੈਨ ਆਕਾਸ਼ ਅੰਬਾਨੀ ਆਪਣੀ ਪਤਨੀ ਸ਼ਲੋਕਾ ਮਹਿਤਾ ਦੇ ਨਾਲ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ। ਜਿੱਥੇ ਉਹਨਾਂ ਨੇ ਕਿਹਾ ਕਿ "ਇਹ ਦਿਨ ਇਤਿਹਾਸ ਦੇ ਪੰਨਿਆਂ ਵਿਚ ਲਿਖਿਆ ਜਾਵੇਗਾ, ਅਸੀਂ ਇੱਥੇ ਆ ਕੇ ਖੁਸ਼ ਹਾਂ।"
- ਸੁਪਰਸਟਾਰ ਰਜਨੀਕਾਂਤ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ 'ਚ ਪ੍ਰਾਣ ਪ੍ਰਤੀਸ਼ਠਾ ਸਮਾਰੋਹ 'ਚ ਸ਼ਾਮਲ ਹੋਣ ਪਹੁੰਚੇ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਹਿੱਸਾ ਲੈਣ ਲਈ ਅਯੁੱਧਿਆ ਪਹੁੰਚੇ
ਤੇਲਗੂ ਸੁਪਰਸਟਾਰ ਚਿਰੰਜੀਵੀ ਅਤੇ ਰਾਮ ਚਰਨ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿਖੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਹੋਏ ਸ਼ਾਮਲ
- ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿਖੇ ਅਭਿਨੇਤਾ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ
ਅਯੋਧਿਆ ਪਹੁੰਚੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ
- ਰਾਮਲਲਾ ਦੇ ਅੱਖਾਂ ਦੀ ਪੱਟੀ ਹਟਾਈ, ਹੱਥ ਵਿਚ ਕਮਲ ਦਾ ਫੁੱਲ ਲੈ ਕੇ ਪ੍ਰਧਾਨ ਮੰਤਰੀ ਨੇ ਕੀਤੀ ਪੂਜਾ, ਪਹਿਲੀ ਤਸਵੀਰ ਆਈ ਸਾਹਮਣੇ
ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਸਿੰਘ ਨੇ ਅਯੁੱਧਿਆ ਦੇ ਰਾਮ ਮੰਦਰ ਵਿਚ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਮੌਕੇ ਦਿੱਲੀ ਵਿਖੇ ਕੀਤੀ ਪੂਜਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਕਰ ਰਹੇ ਮਜ਼ਦੂਰਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਇਹ ਮਜ਼ਦੂਰ ਮੰਦਰ ਬਣਾਉਣ ਵਾਲੀਆਂ ਵੱਖ-ਵੱਖ ਕੰਪਨੀਆਂ ਨਾਲ ਸਬੰਧਤ ਹਨ। ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਸਮੇਂ ਸਿਰ ਮੰਦਰ ਦਾ ਨਿਰਮਾਣ ਕਰਵਾਇਆ।