MHA: FCRA ਰਜਿਸਟ੍ਰੇਸ਼ਨ ਤੋਂ ਬਿਨਾਂ ਵਿਦੇਸ਼ੀ ਫੰਡ ਲਿਆ ਤਾਂ ਹੋਵੇਗੀ ਕਾਰਵਾਈ, ਗ੍ਰਹਿ ਮੰਤਰਾਲੇ ਨੇ ਸਾਰੇ NGO ਨੂੰ ਦਿੱਤੀ ਚੇਤਾਵਨੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵੈਧ ਰਜਿਸਟ੍ਰੇਸ਼ਨ ਤੋਂ ਬਿਨਾਂ FC ਦੀ ਕੋਈ ਵੀ ਪ੍ਰਾਪਤੀ ਜਾਂ ਵਰਤੋਂ FCRA 2010 ਦੇ ਉਪਬੰਧਾਂ ਦੀ ਉਲੰਘਣਾ ਹੈ।

MHA: Action will be taken if foreign funds are received without FCRA registration, Home Ministry warns all NGOs

 

MHA:  ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਗੈਰ-ਸਰਕਾਰੀ ਸੰਗਠਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ FCRA ਰਜਿਸਟ੍ਰੇਸ਼ਨ ਤੋਂ ਬਿਨਾਂ ਜਾਂ ਰਜਿਸਟ੍ਰੇਸ਼ਨ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵਿਦੇਸ਼ੀ ਫੰਡ ਪ੍ਰਾਪਤ ਕਰ ਰਹੇ ਹਨ ਅਤੇ ਵਰਤ ਰਹੇ ਹਨ ਤਾਂ ਉਨ੍ਹਾਂ ਵਿਰੁੱਧ ਸਜ਼ਾਯੋਗ ਕਾਰਵਾਈ ਕੀਤੀ ਜਾਵੇਗੀ। 

ਇੱਕ ਨੋਟੀਫਿਕੇਸ਼ਨ ਵਿੱਚ, ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀ ਫੰਡ ਪ੍ਰਾਪਤ ਕਰਨ ਵਾਲੇ ਸਾਰੇ ਗੈਰ-ਸਰਕਾਰੀ ਸੰਗਠਨਾਂ ਨੂੰ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ, 2010 (FCRA) ਦੇ ਤਹਿਤ ਲਾਜ਼ਮੀ ਤੌਰ 'ਤੇ ਰਜਿਸਟਰ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਅਜਿਹੇ ਫੰਡਾਂ ਦੀ ਵਰਤੋਂ ਸਿਰਫ਼ ਉਸ ਉਦੇਸ਼ ਲਈ ਕਰਨੀ ਪਵੇਗੀ ਜਿਸ ਲਈ ਇਹ ਪ੍ਰਾਪਤ ਹੋਏ ਹਨ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ FCRA ਰਜਿਸਟ੍ਰੇਸ਼ਨ ਸਰਟੀਫ਼ਿਕੇਟ ਮਿਲਦਾ ਹੈ, ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੀ ਮਿਆਦ ਪੁੱਗਣ ਤੋਂ ਛੇ ਮਹੀਨੇ ਪਹਿਲਾਂ ਇਸਨੂੰ ਰੀਨਿਊ ਕਰਨਾ ਪਵੇਗਾ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਮਿਆਦ ਖ਼ਤਮ ਹੋ ਜਾਵੇਗੀ ਅਤੇ ਉਹ ਵਿਦੇਸ਼ੀ ਯੋਗਦਾਨ ਪ੍ਰਾਪਤ ਕਰਨ ਜਾਂ ਇਸ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ, ਹਾਲਾਂਕਿ ਇਸ ਮੰਤਰਾਲੇ ਦੇ ਧਿਆਨ ਵਿਚ ਅਜਿਹੇ ਮਾਮਲੇ ਆਏ ਹਨ, ਜਿਥੇ FCRA ਦਾ ਕ੍ਰੈਡਿਟ ਜਾਂ ਡੈਬਿਟ ਉਨ੍ਹਾਂ NGO/ਐਸੋਸੀਏਸ਼ਨਾਂ ਦੇ ਖ਼ਾਤਿਆਂ ਵਿਚ ਦੇਖਿਆ ਗਿਆ ਹੈ, ਜਿਸ ਨੂੰ ਐਫਸੀਆਰਏ 2010 ਦੇ ਤਹਿਤ ਰਜਿਸਟ੍ਰੇਸ਼ਨ/ਪਹਿਲਾਂ ਦੀ ਇਜਾਜ਼ਤ ਨਹੀਂ ਦਿੱਤਾ ਗਿਆ ਹੈ ਜਾਂ ਅਜਿਹੇ  NGO/ਐਸੋਸੀਏਸ਼ਨ ਜਿਨ੍ਹਾਂ ਦਾ ਪੰਜੀਕਰਨ ਵੈਧਤਾ ਦੇ ਸਮਾਂ ਸੀਮ ਖ਼ਤਮ ਹੋਣ ਉੱਤੇ ਸਮਾਪਤ ਹੋ ਗਿਆ ਹੈ ਜਾਂ ਜਿਨ੍ਹਾਂ ਦਾ ਪੰਜੀਕਰਨ ਰੱਦ ਕਰ ਦਿੱਤਾ ਗਿਆ ਹੈ। 

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵੈਧ ਰਜਿਸਟ੍ਰੇਸ਼ਨ ਤੋਂ ਬਿਨਾਂ FC ਦੀ ਕੋਈ ਵੀ ਪ੍ਰਾਪਤੀ ਜਾਂ ਵਰਤੋਂ FCRA 2010 ਦੇ ਉਪਬੰਧਾਂ ਦੀ ਉਲੰਘਣਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ NGO/ਐਸੋਸੀਏਸ਼ਨਾਂ ਦੀ FCRA ਖਾਤਿਆਂ/FCRA ਉਪਯੋਗ ਖ਼ਾਤਿਆਂ ਵਿਚ ਕੋਈ ਵੀ ਲੈਣਦੇਣ, ਜਿਸ ਦਾ ਐਫਸੀਆਰਏ ਪੰਜੀਕਰਣ ਰੱਦ ਕਰ ਦਿਤਾ ਗਿਆ ਹੈ ਜਾਂ ਸਮਾਪਤ ਹੋ ਗਿਆ ਹੈ ਜਾਂ ਵੈਧਤਾ ਖ਼ਤਮ ਹੋ ਗਈ ਹੈ, ਐਫਸੀਆਰਏ 2010 ਦਾ ਉਲੰਘਣ ਮੰਨਿਆ ਜਾਵੇਗਾ ਅਤੇ ਸਜ਼ਯੋਗ ਕਾਰਵਾਈ ਦੇ ਲਈ ਜਵਾਬਦੇਹੀ ਹੋਵੇਗਾ।