ਛੱਤੀਸਗੜ੍ਹ ਵਿਚ ਸਪੰਜ ਪਲਾਂਟ ਵਿੱਚ ਧਮਾਕਾ, 6 ਲੋਕਾਂ ਦੀ ਹੋਈ ਮੌਤ
4 ਮਜ਼ਦੂਰ ਹੋਏ ਜ਼ਖ਼ਮੀ, ਕੁਝ ਮਜ਼ਦੂਰਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ
Chhattisgarh sponge plant Explosion News: ਛੱਤੀਸਗੜ੍ਹ ਦੇ ਬਲੋਦਾ ਬਾਜ਼ਾਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇਥੇ ਬਾਕੁਲਾਹੀ ਖੇਤਰ ਵਿੱਚ ਇੱਕ ਸਪੰਜ ਆਇਰਨ ਪਲਾਂਟ ਵਿੱਚ ਧਮਾਕਾ ਹੋਇਆ। ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਚਾਰ ਹੋਰ ਗੰਭੀਰ ਜ਼ਖ਼ਮੀ ਹਨ। ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਇਹ ਧਮਾਕਾ ਸਵੇਰੇ ਪਲਾਂਟ ਦੇ ਅੰਦਰ ਹੋਇਆ, ਜਿਸ ਨਾਲ ਪਲਾਂਟ ਦੀ ਇੱਕ ਯੂਨਿਟ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਮੌਕੇ 'ਤੇ ਮਲਬੇ ਦਾ ਢੇਰ ਲੱਗ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਬਚਾਅ ਟੀਮਾਂ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਪਲਾਂਟ ਵਿੱਚ ਤਕਨੀਕੀ ਨੁਕਸ ਜਾਂ ਦਬਾਅ ਵਧਣ ਕਾਰਨ ਹੋਇਆ ਸੀ। ਟੀਮ ਇਸ ਸਮੇਂ ਜਾਂਚ ਕਰ ਰਹੀ ਹੈ।