40 ਜਵਾਨਾਂ ਨੂੰ 'ਸ਼ਹੀਦ' ਦਾ ਦਰਜਾ ਨਹੀਂ ਪਰ ਅੰਬਾਨੀ ਨੂੰ 30 ਹਜ਼ਾਰ ਕਰੋੜ ਦਾ ਤੋਹਫ਼ਾ: ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਅਤਿਵਾਦੀ ਹਮਲੇ ਸਬੰਧੀ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ ਅਤੇ ਦਾਅਵਾ ਕੀਤਾ ਕਿ ਮੋਦੀ ਦੇ.....

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਅਤਿਵਾਦੀ ਹਮਲੇ ਸਬੰਧੀ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਇਆ ਅਤੇ ਦਾਅਵਾ ਕੀਤਾ ਕਿ ਮੋਦੀ ਦੇ 'ਨਿਊ ਇੰਡੀਆ' ਵਿਚ ਪੁਲਵਾਮਾ ਅਤਿਵਾਦੀ ਹਮਲੇ ਵਿਚ ਜਾਨ ਦੇਣ ਵਾਲੇ ਸੀ.ਆਰ.ਪੀ.ਐਫ਼. ਦੇ 40 ਜਵਾਨਾਂ ਨੂੰ 'ਸ਼ਹੀਦ' ਦਾ ਦਰਜਾ ਨਹੀਂ ਮਿਲਦਾ, ਪਰ ਉਦਯੋਗਪਤੀ ਅਨਿਲ ਅੰਬਾਨੀ ਨੂੰ ਰਾਫ਼ੇਲ ਸੌਦੇ 'ਚ 30 ਹਜ਼ਾਰ ਕਰੋੜ ਰੁਪਏ ਦਾ ਤੋਹਫ਼ਾ ਦੇ ਦਿਤਾ ਜਾਂਦਾ ਹੈ।

 ਉਨ੍ਹਾਂ ਨੇ ਸੁਪਰੀਮ ਕੋਰਟ ਵਲੋਂ ਇਕ ਮਾਮਲੇ ਵਿਚ ਅੰਬਾਨੀ ਨੂੰ ਹੁਕਮਅਦੂਲੀ ਦਾ ਦੋਸ਼ੀ ਠਹਿਰਾਏ ਜਾਣ ਦਾ ਵੀ ਹਵਾਲਾ ਦਿਤਾ। ਗਾਂਧੀ ਨੇ  ਟਵੀਟ ਕਰ ਕੇ ਕਿਹਾ, ''ਬਹਾਦਰ ਜਵਾਨ ਸ਼ਹੀਦ ਹੁੰਦੇ ਹਨ। ਉਨ੍ਹਾਂ ਦੇ ਪ੍ਰਵਾਰ ਸੰਘਰਸ਼ ਕਰਦੇ ਹਨ। 40 ਜਵਾਨ ਅਪਣੀ ਜ਼ਿੰਦਗੀ ਗਵਾ ਦਿੰਦੇ ਹਨ ਪਰ ਉਨ੍ਹਾਂ ਨੂੰ 'ਸ਼ਹੀਦ' ਦਾ ਦਰਜਾ ਨਹੀਂ ਮਿਲਦਾ। ਇਸ ਵਿਅਕਤੀ (ਅੰਬਾਨੀ) ਨੇ ਕਦੀ ਕੁੱਝ ਨਹੀਂ ਦਿਤਾ, ਸਿਰਫ਼ ਲਿਆ ਹੈ।

ਉਸ ਨੂੰ 30,000 ਕਰੋੜ ਰੁਪਏ ਤੋਹਫ਼ੇ ਵਿਚ ਮਿਲਦੇ ਹਨ। ਮੋਦੀ ਦੇ ਨਿਊ ਇੰਡੀਆ ਵਿਚ ਤੁਹਾਡਾ ਸਵਾਗਤ ਹੈ।''   ਦਰਅਸਲ, ਰਾਹੁਲ ਗਾਂਧੀ ਰਾਫ਼ੇਲ ਮਾਮਲੇ ਸਬੰਧੀ ਸਰਕਾਰ ਅਤੇ ਅਨਿਲ ਅੰਬਾਨੀ 'ਤੇ ਨਿਸ਼ਾਨਾ ਲਾ ਰਹੇ ਹਨ ਪਰ ਸਰਕਾਰ ਅਤੇ ਅੰਬਾਨੀ ਦੀ ਜਥੇਬੰਦੀ ਨੇ ਅਪਣੇ ਦੋਸ਼ਾਂ ਨੂੰ ਪਹਿਲਾਂ ਹੀ ਖ਼ਾਰਜ ਕਰ ਦਿਤਾ ਹੈ। (ਪੀਟੀਆਈ)