ਮਾਇਆਵਤੀ ਅਤੇ ਅਖਿਲੇਸ਼ ਵਿਚਕਾਰ ਸੀਟਾਂ ਦੀ ਵੰਡ ਮੁਕੰਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ  ਅਤੇ ਬਹੁਜਨ ਸਮਾਜ ਪਾਰਟੀ  (ਬਸਪਾ) ਨੇ ਆਪੋ-ਅਪਣੀਆਂ ਸੀਟਾਂ ਦਾ ਐਲਾਨ ਕਰ ਦਿਤਾ ਹੈ ਕਿ ਕਿਸ ਸੀਟ ਤੇ ਕਿਹੜੀ ਪਾਰਟੀ ਲੜੇਗੀ.....

Akhilesh Yadav

ਲਖਨਊ : ਲੋਕ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ  ਅਤੇ ਬਹੁਜਨ ਸਮਾਜ ਪਾਰਟੀ  (ਬਸਪਾ) ਨੇ ਆਪੋ-ਅਪਣੀਆਂ ਸੀਟਾਂ ਦਾ ਐਲਾਨ ਕਰ ਦਿਤਾ ਹੈ ਕਿ ਕਿਸ ਸੀਟ ਤੇ ਕਿਹੜੀ ਪਾਰਟੀ ਲੜੇਗੀ। ਦੋਹਾਂ ਪਾਰਟੀਆਂ ਵਿਚਕਾਰ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਲਈ ਗਠਜੋੜ ਹੋਇਆ ਹੈ। ਇਨ੍ਹਾਂ ਦੋਹਾਂ ਪਾਰਟੀਆਂ ਨੇ ਲਗਭਗ ਅੱਧੀਆਂ-ਅੱਧੀਆਂ ਸੀਟਾਂ ਤੇ ਲੜਨ ਦਾ ਐਲਾਨ ਕੀਤਾ ਹੈ। ਪਛਮੀ-ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਸੀਟਾਂ ਸਮਾਜਵਾਦੀ ਪਾਰਟੀ ਅਤੇ ਪੂਰਬੀ ਯੂ.ਪੀ. ਦੀਆਂ ਜ਼ਿਆਦਾਤਰ ਸੀਟਾਂ ਬਸਪਾ ਦੇ ਖਾਤੇ ਵਿਚ ਆਈਆਂ ਹਨ।

ਬਾਕੀ ਦੀਆਂ ਸੀਟਾਂ ਸਹਿਯੋਗੀ ਦਲਾਂ ਲਈ ਛਡੀਆਂ ਗਈਆਂ ਹਨ। 80 ਵਿਚੋਂ ਦੋ ਸੀਟਾਂ (ਅਮੇਠੀ ਅਤੇ ਰਾਏਬਰੇਲੀ) ਕਾਂਗਰਸ ਲਈ ਛੱਡੀਆਂ ਹਨ ਅਤੇ ਰਾਸ਼ਟਰੀ ਲੋਕ ਦਲ (ਆਰਐਲਡੀ) ਨੂੰ ਤਿੰਨ ਸੀਟਾਂ ਦਿਤੀਆਂ ਗਈਆਂ ਹਨ। ਆਰਐਲਡੀ ਨੂੰ ਮਥੁਰਾ ਦੇ ਹਿੱਸੇ ਵਿਚ ਉਸ ਦੀਆਂ ਪਰੰਪਰਾਗਤ ਮਥੁਰਾ, ਬਾਗਪਤ ਅਤੇ ਮੁਜੱਫ਼ਰਨਗਰ ਸੀਟਾਂ ਆਈਆਂ ਹਨ। ਦੋਹਾਂ ਪਾਰਟੀਆਂ ਵਿਚ ਹੋÂਹ ਇਸ ਵੰਡ 'ਚ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਉਤੇ ਬੀਐਸਪੀ ਦਾ ਦਬਦਬਾ ਬਰਕਰਾਰ ਹੈ। ਯੂ.ਪੀ. ਦੀਆਂ 80 ਵਿਚੋਂ ਕੁਲ 17 ਸੀਟਾਂ ਅਜਿਹੀਆਂ ਹਨ, ਜੋ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ।

ਇਨ੍ਹਾਂ 'ਚ ਬਸਪਾ ਦੇ ਹਿੱਸੇ 10 ਅਤੇ ਸਮਾਜਵਾਦੀ ਪਾਰਟੀ ਦੇ ਹਿੱਸੇ ਵਿਚ ਸੱਤ ਸੀਟਾਂ ਆਈਆਂ ਹਨ।ਇਸ ਤੋਂ ਇਲਾਵਾ 2014 ਵਿਚ ਜਿਨ੍ਹਾਂ ਪੰਜ ਲੋਕ ਸਭਾ ਸੀਟਾਂ ਤੇ ਸਮਾਜਵਾਦੀ ਪਾਰਟੀ  ਨੂੰ ਜਿੱਤ ਮਿਲੀ ਸੀ , ਉਹ ਵੀ ਐਸਪੀ ਦੇ ਹੀ ਹਿੱਸੇ ਵਿਚ ਆਈਆਂ ਹਨ। ਸੂਬੇ ਦੀਆਂ ਤਿੰਨ ਸੀਟਾਂ ਕੈਰਾਨਾ, ਗੋਰਖਪੁਰ ਅਤੇ ਫੂਲਪੁਰ ਉਪ-ਚੋਣ ਵਿਚ ਵੀ ਗਠਜੋੜ ਨੂੰ ਜਿੱਤ ਮਿਲੀ ਸੀ। ਕੈਰਾਨਾ ਵਿਚ ਸਮਾਜਵਾਦੀ ਪਾਰਟੀ ਦੀ ਟਿਕਟ ਤੇ ਆਰ.ਐਲ.ਡੀ. ਦੀ ਉਮੀਦਵਾਰ ਖੜੀ ਸੀ। ਉਥੇ ਹੀ, ਗੋਰਖਪੁਰ ਵਿਚ ਨਿਸ਼ਾਦ ਪਾਰਟੀ ਦੇ ਪ੍ਰਵੀਣ ਨਿਸ਼ਾਦ ਐਸਪੀ ਦੀ ਟਿਕਟ ਤੇ ਚੋਣਾਂ ਵਿਚ ਉਤਰੇ ਸੀ । ਇਹਨਾਂ ਤਿੰਨ ਸੀਟਾਂ ਤੇ ਵੀ ਸਮਾਜਵਾਦੀ ਪਾਰਟੀ  ਦਾ ਦਾਅਵਾ ਬਰਕਰਾਰ ਹੈ ।

   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਉਨ੍ਹਾਂ ਨੂੰ ਚੁਨੌਤੀ ਦੇਣ ਲਈ ਸਮਾਜਵਾਦੀ ਪਾਰਟੀ ਦਾ ਉਮੀਦਵਾਰ ਉਤਰੇਗਾ। ਉਥੇ ਹੀ  ਰਾਜਧਾਨੀ ਲਖਨਊ, ਯੋਗੀ ਆਦਿੱਤਿਅਨਾਥ ਦਾ ਗੋਰਖਪੁਰ , ਉਦਯੋਗ ਨਗਰੀ ਕਾਨਪੁਰ, ਇਲਾਹਾਬਾਦ, ਫੈਜ਼ਾਬਾਦ ਅਤੇ ਗਾਜ਼ੀਆਬਾਦ ਆਦਿ ਚਰਚਿਤ ਸੀਟਾਂ ਉਤੇ ਵੀ ਸਮਾਜਵਾਦੀ ਪਾਰਟੀ ਚੋਣ ਲੜੇਗੀ। ਦਲਿਤ ਅੰਦੋਲਨ ਦਾ ਕੇਂਦਰ ਰਹਿ ਚੁਕੇ ਸਹਾਰਨਪੁਰ ਦੀ ਸੀਟ ਬੀਐਸਪੀ ਦੇ ਹਿੱਸੇ ਵਿਚ ਆਈ ਹੈ। ਆਗਰਾ , ਮੇਰਠ , ਗਾਜ਼ੀਪੁਰ , ਬੁਲੰਦਸ਼ਹਿਰ ਤੇ ਸੁਲਤਾਨਪੁਰ ਤੋਂ ਬੀਐਸਪੀ ਉਮੀਦਵਾਰ ਮੈਦਾਨ ਵਿਚ ਉਤਰੇਗੀ ।  (ਏਜੰਸੀਆਂ)