ਕੋਰੋਨਾ ਕੇਸ ਵਧਣ ਕਰਕੇ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਅਚਲਪੁਰ 'ਚ ਲੌਕਡਾਊਨ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਐਮਰਜੰਸੀ ਸੇਵਾਵਾਂ ਚਾਲੂ ਰਹਿਣਗੀਆਂ। ਇਸ ਤੋਂ ਇਲਾਵਾ ਸਿਰਫ ਜ਼ਰੂਰੀ ਦੁਕਾਨਾਂ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿਣਗੀਆਂ।

Lockdown Amravati and Achalpur in Maharashtra

ਮੁੰਬਈ- ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।  ਇਸ ਦੇ ਚਲਦੇ ਸਕੂਲ-ਕਾਲਜਾਂ ਨੂੰ 28 ਫਰਵਰੀ ਤੱਕ ਪੁਣੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਪੁਣੇ ਤੋਂ ਇਲਾਵਾ ਨਾਸਿਕ ਵਿੱਚ ਸਵੇਰੇ 11 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਉੱਤੇ ਵੀ ਪਾਬੰਦੀ ਲਗਾਈ ਗਈ ਹੈ। ਮਹਾਰਾਸ਼ਟਰ ਦੇ ਅਮਰਾਵਤੀ ਅਤੇ ਅਚਲਪੁਰ ਵਿਚ  ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। 

ਅਮਰਾਵਤੀ ਅਤੇ ਅਚਲਪੁਰ ਵਿਚ ਅੱਜ (22 ਫਰਵਰੀ) ਰਾਤ 8 ਵਜੇ ਤੋਂ 1 ਮਾਰਚ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਐਮਰਜੰਸੀ ਸੇਵਾਵਾਂ ਚਾਲੂ ਰਹਿਣਗੀਆਂ। ਇਸ ਤੋਂ ਇਲਾਵਾ ਸਿਰਫ ਜ਼ਰੂਰੀ ਦੁਕਾਨਾਂ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲੀਆਂ ਰਹਿਣਗੀਆਂ। 

ਨਾਗਪੁਰ 'ਚ ਮੁੱਖ ਬਜ਼ਾਰਾਂ ਨੂੰ ਸ਼ਨੀਵਾਰ ਤੇ ਐਤਵਾਰ ਬੰਦ ਰੱਖਿਆ ਜਾਵੇਗਾ। ਬਾਕੀ ਪੰਜ ਦਿਨ 50 ਫੀਸਦ ਦੀ ਸਮਰੱਥਾ 'ਚ ਬਜ਼ਾਰ ਖੁੱਲ੍ਹ ਸਕਦੇ ਹਨ। ਉੱਥੇ ਹੀ ਵਿਆਹਾਂ ਲਈ ਬੁੱਕ ਹੋਣ ਵਾਲੇ ਮੰਡਪ ਤੇ ਸਮਾਜਿਕ, ਸਿਆਸੀ, ਧਾਰਮਿਕ ਪ੍ਰੋਗਰਾਮਾਂ 'ਤੇ ਵੀ ਸੱਤ ਮਾਰਚ ਤਕ ਪਾਬੰਦੀ ਲਾ ਦਿੱਤੀ ਗਈ ਹੈ।

ਇਸ ਦੌਰਾਨ ਬਹੁਤ ਸਾਰੇ ਸ਼ਹਿਰਾਂ ਵਿੱਚ ਕੋਰੋਨਾ  ਦੇ ਮਾਮਲੇ  ਲਗਾਤਾਰ ਵੱਧ ਰਹੇ ਹਨ। ਇਸ ਦੇ ਮੱਦੇਨਜ਼ਰ ਪੁਣੇ ਵਿਚ ਸਕੂਲ-ਕਾਲਜਾਂ ਨੂੰ 28 ਫਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਣੇ ਤੋਂ ਇਲਾਵਾ ਨਾਸਿਕ ਵਿਚ ਰਾਤ ਦੇ 11 ਵਜੇ ਤੋਂ ਸਵੇਰੇ 6 ਵਜੇ ਤੱਕ ਆਵਾਜਾਈ ਤੇ ਰੋਕ ਲੱਗਾ ਦਿੱਤੀ ਗਈ ਹੈ। ਇਸ ਲੌਕਡਾਊਨ ਦੌਰਾਨ ਪ੍ਰਸ਼ਾਸਨ ਸਖ਼ਤ ਪ੍ਰਬੰਧ ਕੀਤੇ ਹਨ  ਅਤੇ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ 'ਤੇ ਵੀ ਸਖਤ ਪਾਬੰਦੀਆਂ ਲਾਗੂ ਹੋਵੇਗੀ। ਰਾਸ਼ਨ, ਸਬਜ਼ੀਆਂ, ਫਲ ਅਤੇ ਦੁੱਧ ਵਰਗੀਆਂ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਵੀ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ।