ਵਾਇਨਾਡ'ਚ ਕਾਨੂੰਨਾਂ ਖਿਲਾਫ਼ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ, ਮੋਦੀ ਸਰਕਾਰ ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਸੰਸਦ ਵਿਚ ਮਨਰੇਗਾ ਦਾ ਮਜ਼ਾਕ ਉਡਾਇਆ ਸੀ।

rahul gandhi

ਵਾਯਨਾਡ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਹਲਕੇ ਵਾਇਨਾਡ ਵਿੱਚ ਕਿਸਾਨਾਂ ਨਾਲ ਇੱਕ ਟਰੈਕਟਰ ਰੈਲੀ ਕਰ ਰਹੇ ਹਨ।  ਟਰੈਕਟਰ ਰੈਲੀ ਤੋਂ ਪਹਿਲਾ ਕਿਸਾਨਾਂ ਦੇ ਇਕੱਠ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਮੋਦੀ ਸਰਕਾਰ ਨੇ ਤੰਜ ਕਸਦਿਆਂ ਕਿਹਾ,'ਭਾਜਪਾ ਦਾ ਵਿਚਾਰ ਸ਼ਕਤੀਸ਼ਾਲੀ ਲੋਕਾਂ ਦਾ ਸਸ਼ਕਤੀਕਰਨ ਹੈ ਪਰ ਸਾਡਾ ਵਿਚਾਰ ਕਮਜ਼ੋਰ ਲੋਕਾਂ ਨੂੰ ਸ਼ਕਤੀਕਰਨ ਕਰਨਾ ਹੈ। ਅਸੀਂ ਦੇਸ਼ ਦੇ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਜਾਣ ਵਿਚ ਵਿਸ਼ਵਾਸ਼ ਰੱਖਦੇ ਹਾਂ। ਅਸੀਂ ਅਹਿੰਸਾ, ਦਿਆਲਤਾ, ਸੰਵਾਦ ਅਤੇ ਸਾਰੀਆਂ ਗੱਲਾਂ ਸੁਣਨ ਵਿੱਚ ਵਿਸ਼ਵਾਸ ਰੱਖਦੇ ਹਾਂ।' 

ਉਨ੍ਹਾਂ ਨੇ ਅੱਗੇ ਕਿਹਾ ਕਿ ਯੂਪੀ ਦੇ ਸਮੇਂ ਵਿਕਾਸ ਦਾ ਸਭ ਤੋਂ ਵੱਡਾ ਕਾਰਨ ਮਨਰੇਗਾ ਸੀ ਕਿਉਂਕਿ ਇਸ  ਦੇ ਨਾਲ  ਪੇਂਡੂ ਅਰਥਚਾਰੇ ਵਿਚ ਪੈਸੇ ਆਏ। ਪ੍ਰਧਾਨ ਮੰਤਰੀ ਨੇ ਸੰਸਦ ਵਿਚ ਮਨਰੇਗਾ ਦਾ ਮਜ਼ਾਕ ਉਡਾਇਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਭਾਰਤੀਆਂ ਦਾ ਅਪਮਾਨ ਹੈ ਪਰ ਉਨ੍ਹਾਂ ਨੂੰ ਕੋਰੋਨਾ ਦੇ ਸਮੇਂ ਮਨਰੇਗਾ ਦਾ ਬਜਟ ਵਧਾਉਣਾ ਪਿਆ ਸੀ ਅਤੇ ਵਿਸ਼ਵਾਸ ਸੀ ਕਿ ਸਿਰਫ ਮਨਰੇਗਾ ਹੀ ਲੋਕਾਂ ਨੂੰ ਬਚਾ ਸਕਦਾ ਹੈ।