ਹਿਜਾਬ ਵਿਵਾਦ : ਮੁਸਲਿਮ ਲੜਕੀ ਦਾ ਵੱਡਾ ਬਿਆਨ, ਸਿਸਟਮ ਨੂੰ ਕੀਤਾ ਚੈਲੰਜ, “ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਓ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਹਿੰਮਤ ਹੈ ਤਾਂ ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਓ, ਜੇ ਕਾਮਯਾਬ ਹੋਏ ਤਾਂ ਅਸੀਂ ਵੀ ਹਿਜਾਬ ਉਤਾਰ ਦੇਵਾਂਗੇ 

Hijab Vivad

ਕਰਨਾਟਕ : ਸਥਾਨਕ ਕਾਲਜਾਂ ਚ ਬੁਰਕਾ ਪਾਉਣ 'ਤੇ ਪਾਬੰਦੀ ਲੱਗਣ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹੁਣ ਪੂਰੇ ਭਾਰਤ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਹਰ ਨਾਗਰਿਕ ਦੇ ਮਨ 'ਚ ਇੱਕੋ ਸਵਾਲ ਹੈ ਕਿ ਕੀ ਸਾਨੂੰ ਹੁਣ ਆਪਣੇ ਧਰਮ ਮੁਤਾਬਕ ਚੱਲਣ ਦੀ ਇਜਾਜ਼ਤ ਵੀ ਨਹੀਂ ਰਹੀ?

 

 

ਪਰ ਇਸ ਸਵਾਲ ਦਾ ਜਵਾਬ ਕਰਨਾਟਕ ਦੇ ਕਾਲਜਾਂ ਵਿਚ ਪੜ੍ਹਦਿਆਂ ਮੁਸਲਿਮ ਵਿਦਿਆਰਥਣਾਂ ਨੇ ਵੀ ਬਰਾਬਰ ਦਿੱਤਾ। ਉਸ ਵੇਲੇ ਜਦੋਂ ਉਹ ਭਗਵਾ ਕੱਪੜਾ ਪਾਏ ਨੌਜਵਾਨ ਮੁੰਡਿਆਂ ਦੇ ਸਾਹਮਣੇ ਆਪਣੇ ਹੱਕ ਲਈ ਡੱਟ ਗਈਆਂ।

ਇਹ ਵਿਵਾਦ ਉਸ ਵੇਲੇ ਵਧ ਗਿਆ ਜਦੋਂ ਕਰਨਾਟਕ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਹਿਜਾਬ ਨੂੰ ਯੂਨੀਫਾਰਮ ਦਾ ਹਿੱਸਾ ਰੱਖਣ 'ਤੇ ਰੋਕ ਲਗਾ ਦਿੱਤੀ। ਇਸ ਵਿਚਾਲੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਮੁਸਲਿਮ ਲੜਕੀ ਨੇ ਭਾਰਤ ਸਰਕਾਰ ਨੂੰ ਤਿੱਖੇ-ਤਿੱਖੇ ਸਵਾਲ ਕਰਦਿਆਂ ਚੈਲੰਜ ਕਰ ਦਿੱਤਾ ਹੈ।

ਉਕਤ ਵੀਡੀਓ ਵਿਚ ਮੁਸਲਿਮ ਲੜਕੀ ਨੇ ਕਿਹਾ ਕਿ ਜੇਕਰ ਸਰਕਾਰ ਵਿਚ ਇੰਨਾ ਦਮ ਅਤੇ ਹਿਮੰਤ ਹੈ ਤਾਂ ਉਹ ਸਿੱਖਾਂ ਦੀ ਪੱਗ ਉਤਰਵਾ ਕੇ ਦਿਖਾਵੇ ਅਤੇ ਜੇਕਰ ਉਹ ਕਾਮਯਾਬ ਹੋਈ ਤਾਂ ਉਹ ਵੀ ਆਪਣਾ ਹਿਜਾਬ ਉਤਾਰ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕਾਲਜ ਵਿਚ ਜਾਂਦੇ ਹਾਂ ਤਾਂ ਉਥੇ ਭਗਵਾ ਕਪੜਾ ਪਾਏ ਨੌਜਵਾਨਾਂ ਵਲੋਂ ਨਾਹਰੇਬਾਜ਼ੀ ਕੀਤੀ ਜਾਂਦੀ ਹੈ ਕਿ 'ਹਿਜਾਬ ਰੱਖੋ ਜਾਂ ਕਿਤਾਬ ਰੱਖੋ', ਇਹ ਕਿਸ ਤਰ੍ਹਾਂ ਦਾ ਰਵੱਈਆ ਹੈ?

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਕੀਤੀ ਜਾ ਰਹੀ ਸਿਆਸਤ ਉਹ ਆਪਣੇ ਤੱਕ ਹੀ ਰੱਖਣ ਅਤੇ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਵਿਚ ਅਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਰੁਕਾਵਟ ਨਾ ਪਾਈ ਜਾਵੇ।