SGGS ਕਾਲਜ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ,  IPR 'ਤੇ ਲੈਕਚਰ ਦਾ ਕੀਤਾ ਆਯੋਜਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਲੈਕਚਰ ਉੱਘੇ ਵਿਗਿਆਨੀ ਸ਼੍ਰੀ ਸ਼ਾਂਤੀ ਸਵਰੂਪ ਭਟਨਾਗਰ ਦੇ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਸੀ

SGGS College Celebrates International Mother Language Day, Hosts Lectures on IPR

 

ਚੰਡੀਗੜ੍ਹ - ਕੱਲ੍ਹ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸੀ ਤੇ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ 'ਅਕਾਦਮਿਕਤਾ ਲਈ ਬੌਧਿਕ ਸੰਪੱਤੀ ਦੇ ਅਧਿਕਾਰ' ਵਿਸ਼ੇ 'ਤੇ ਇਕ ਮਾਹਰ ਲੈਕਚਰ ਦਾ ਆਯੋਜਨ ਕੀਤਾ। ਇਸ ਸਮਾਗਮ ਲਈ ਪ੍ਰੋ: ਰੁਪਿੰਦਰ ਤਿਵਾੜੀ, ਆਈ.ਪੀ.ਆਰ. ਚੇਅਰ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਅਤੇ ਮੈਂਟਰ, ਡੀ.ਐਸ.ਟੀ.  -ਟੈਕਨਾਲੋਜੀ ਇਨੇਬਲਿੰਗ ਸੈਂਟਰ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਬੌਧਿਕ ਸੰਪੱਤੀ ਅਧਿਕਾਰਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ ਅਤੇ ਆਪਣੀ ਕਿਤਾਬ 'ਬੌਧਿਕ ਸੰਪੱਤੀ: ਅ ਪ੍ਰਾਈਮਰ ਫਾਰ ਅਕੈਡਮੀਆ' ਤੋਂ ਅਸਲ ਜੀਵਨ ਦੀਆਂ ਉਦਾਹਰਣਾਂ ਅਤੇ ਅੰਸ਼ਾਂ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਕਿਸਮਾਂ ਦੇ ਬੌਧਿਕ ਸੰਪਤੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।

SGGS College Celebrates International Mother Language Day, Hosts Lectures on IPR

ਇਹ ਲੈਕਚਰ ਉੱਘੇ ਵਿਗਿਆਨੀ ਸ਼੍ਰੀ ਸ਼ਾਂਤੀ ਸਵਰੂਪ ਭਟਨਾਗਰ ਦੇ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਸੀ, ਜੋ ਕਿ ਯੂਜੀਸੀ ਦੇ ਪਹਿਲੇ ਚੇਅਰਮੈਨ ਸਨ ਅਤੇ 'ਭਾਰਤ ਵਿਚ ਖੋਜ ਲੈਬਾਂ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਹਨ। 'ਪ੍ਰਿੰਸੀਪਲ ਡਾ ਨਵਜੋਤ ਕੌਰ,  ਨੇ ਪ੍ਰੋ.  ਤਿਵਾੜੀ ਦਾ ਇੱਕ ਬਹੁਤ ਹੀ ਢੁੱਕਵੇਂ ਅਤੇ ਗਤੀਸ਼ੀਲ ਵਿਸ਼ੇ 'ਤੇ ਲੈਕਚਰ ਲਈ ਧੰਨਵਾਦ ਕੀਤਾ ।

ਸੈਂਟਰ ਫਾਰ ਸਿੱਖ ਐਂਡ ਕਲਚਰਲ ਸਟੱਡੀਜ਼ ਨੇ ਕਾਲਜ ਦੇ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ‘ਪੰਜਾਬੀ ਦੇ ਖੇਤਰ ਵਿਚ ਨੌਕਰੀ ਅਤੇ ਤਰੱਕੀ ਦੇ ਅਵਸਰ , ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ ਕਰਕੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ। ਇਸ ਸਮਾਗਮ ਦੇ ਬੁਲਾਰੇ  ਡਾ: ਗੁਰਮੇਜ ਸਿੰਘ, ਮੁਖੀ,  ਪੋਸਟ-ਗ੍ਰੈਜੂਏਟ ਵਿਭਾਗ, ਐਸ ਜੀ ਜੀ ਐਸ ਕਾਲਜ ਸਨ।  ਸਾਰੇ ਸਟਾਫ਼ ਮੈਂਬਰਾਂ ਨੇ 'ਪੰਜਾਬੀ ਹਸਤਾਖ਼ਰ' ਸਿਰਲੇਖ ਵਾਲੀ ਗਤੀਵਿਧੀ ਵਿਚ ਵੀ ਭਾਗ ਲਿਆ ਜਿਸ ਤਹਿਤ ਉਹਨਾਂ ਨੇ ਡਿਸਪਲੇਅ ਬੋਰਡ 'ਤੇ ਪੰਜਾਬੀ ਵਿੱਚ ਆਪਣੇ ਦਸਤਖਤ ਕੀਤੇ।