ਫੈਜ਼ ਫੈਸਟੀਵਲ' ਲਈ ਪਾਕਿਸਤਾਨ ਗਏ ਜਾਵੇਦ ਅਖ਼ਤਰ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਮੁੰਬਈ 'ਤੇ ਬੰਬ ਸੁੱਟਣ ਵਾਲੇ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਹੇ'

photo

 

ਇਸਮਾਲਾਬਾਦ: ਮਸ਼ਹੂਰ ਗੀਤਕਾਰ ਤੇ ਸ਼ਾਇਰ ਜਾਵੇਦ ਅਖ਼ਤਰ ਨੇ ਲਾਹੌਰ 'ਚ ਸ਼ਰੇਆਮ ਮੰਚ 'ਤੇ ਕਿਹਾ ਕਿ ਮੁੰਬਈ ਹਮਲੇ ਦੇ ਸਾਜ਼ਿਸ਼ਕਾਰ ਪਾਕਿਸਤਾਨ 'ਚ ਖੁੱਲ੍ਹੇਆਮ ਘੁੰਮ ਰਹੇ ਹਨ। ਇਸ ਦੇ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਦਰਅਸਲ ਜਾਵੇਦ ਸਾਬ੍ਹ ਪਾਕਿਸਤਾਨ ਦੇ ਲਾਹੌਰ 'ਚ ਆਯੋਜਿਤ 'ਫੈਜ਼ ਫੈਸਟੀਵਲ' 'ਚ ਪਹੁੰਚੇ ਸਨ। ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਯਾਦ ਵਿੱਚ ਇੱਥੇ 17 ਤੋਂ 19 ਫਰਵਰੀ ਤੱਕ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ।
 


ਇਹ ਵੀ ਪੜ੍ਹੋ :  ਬਲਾਤਕਾਰ ਤੋਂ ਬਾਅਦ ਚਾਚੇ ਨੇ ਕੀਤਾ ਭਤੀਜੀ ਦਾ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ 

ਪ੍ਰੋਗਰਾਮ ਦੌਰਾਨ ਇੱਕ ਔਰਤ ਨੇ ਪੁੱਛਿਆ- ਜਾਵੇਦ ਸਾਬ੍ਹ , ਕੀ ਤੁਸੀਂ ਭਾਰਤ ਜਾ ਕੇ ਉੱਥੇ ਦੇ ਲੋਕਾਂ ਨੂੰ ਦੱਸਦੇ ਹੋ ਕਿ ਪਾਕਿਸਤਾਨ ਬਹੁਤ ਦੋਸਤਾਨਾ, ਪਿਆਰ ਕਰਨ ਵਾਲਾ ਅਤੇ ਸਕਾਰਾਤਮਕ ਦੇਸ਼ ਹੈ। ਅਸੀਂ ਬੰਬ ਨਹੀਂ ਮਾਰਦੇ, ਫੁੱਲ ਪਹਿਨਦੇ ਹਾਂ ਅਤੇ ਪਿਆਰ ਵੀ ਕਰਦੇ ਹਾਂ?
 

ਇਹ ਵੀ ਪੜ੍ਹੋ : ਕੈਨੇਡਾ ਸਥਿਤ NRIs ਨੇ ਮੋਗਾ ਦੇ ਬਾਘਾਪੁਰਾਣਾ ਵਿੱਚ 250 ਕਰੋੜ ਦੇ ਨਿਵੇਸ਼ ਦਾ ਕੀਤਾ ਵਾਅਦਾ 

ਇਸ 'ਤੇ ਜਾਵੇਦ ਅਖ਼ਤਰ ਨੇ ਕਿਹਾ- 'ਅਸੀਂ ਬੰਬਈ ਦੇ ਲੋਕ ਹਾਂ, ਅਸੀਂ ਦੇਖਿਆ ਹੈ ਕਿ ਸਾਡੇ ਸ਼ਹਿਰ 'ਤੇ ਕਿਵੇਂ ਹਮਲਾ ਹੋਇਆ। ਉਹ ਲੋਕ (ਅੱਤਵਾਦੀ) ਨਾਰਵੇ ਤੋਂ ਤਾਂ  ਨਹੀਂ ਆਏ ਸਨ ਅਤੇ ਨਾ ਹੀ ਮਿਸਰ ਤੋਂ ਆਏ ਸਨ। ਉਹ ਲੋਕ ਅਜੇ ਵੀ ਤੁਹਾਡੇ ਦੇਸ਼ ਵਿੱਚ ਘੁੰਮ ਰਹੇ ਹਨ। ਇਸ ਲਈ ਜੇਕਰ ਇਹ ਸ਼ਿਕਾਇਤ ਹਰ ਭਾਰਤੀ ਦੇ ਦਿਲ ਵਿੱਚ ਹੈ, ਤਾਂ ਤੁਹਾਨੂੰ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ।