ਗਸ਼ਤ 'ਤੇ ਜਾ ਰਹੇ 5 ਪੁਲਿਸ ਮੁਲਾਜ਼ਮਾਂ ਦੀ ਮੌਤ, ਟ੍ਰੇਲਰ ਨੇ ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਪੁਲਿਸ ਮੁਲਾਜ਼ਮਾਂ ਦੀ ਹਾਲਤ ਗੰਭੀਰ

5 killed in accident in Odisha's Jharsuguda

ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿਚ ਅੱਜ ਤੜਕੇ ਇੱਕ ਸੜਕ ਹਾਦਸੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਹਾਲਤ ਵਿੱਚ ਹਨ।
ਰਿਪੋਰਟਾਂ ਅਨੁਸਾਰ, ਪੁਲਿਸ ਦੀ ਗੱਡੀ ਗਸ਼ਤ 'ਤੇ ਸੀ ਉਦੋਂ ਹੀ ਉਲਟ ਦਿਸ਼ਾ ਤੋਂ ਆ ਰਹੇ ਇੱਕ ਟ੍ਰੇਲਰ ਨੇ ਪੁਲਿਸ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਝਾਰਸੁਗੁੜਾ ਸਦਰ ਪੁਲਿਸ ਸਟੇਸ਼ਨ ਦੇ ਸਾਹਮਣੇ ਵਾਪਰਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਮ੍ਰਿਤਕਾਂ ਦੀ ਪਛਾਣ ਆਰਮਡ ਪੁਲਿਸ ਰਿਜ਼ਰਵ ਦੇ ਮੁਲਾਜ਼ਮ ਕਾਸ਼ੀਰਾਮ ਭੋਈ ਅਤੇ ਦੇਬਦੱਤ ਸਾ, ਸਬ-ਇੰਸਪੈਕਟਰ ਨਿਰੰਜਨ ਕੁਜੂਰ, ਆਰਮਡ ਪੁਲਿਸ ਰਿਜ਼ਰਵ ਹਵਲਦਾਰ ਲਿੰਗਰਾਜ ਧਰੂਆ ਅਤੇ ਹੋਮਗਾਰਡ ਭਗਤਬੰਧੂ ਮਿਰਧਾ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।