ਮਹਾਰਾਸ਼ਟਰ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਗਾਇਨ ਪ੍ਰੋਗਰਾਮ
51 ਲੱਖ ਤੋਂ ਵੱਧ ਵਿਦਿਆਰਥੀ ਵਿਸ਼ਾਲ ਗਾਇਨ ਸਮਾਗਮ ਵਿਚ ਹਿੱਸਾ ਲੈਣਗੇ
Massive singing program dedicated to the martyrdom of Sri Guru Tegh Bahadur Ji in Maharashtra
ਥਾਣੇ: ਮਹਾਰਾਸ਼ਟਰ ਦੇ ਕੋਂਕਣ ਖੇਤਰ ’ਚ 51 ਲੱਖ ਤੋਂ ਵੱਧ ਵਿਦਿਆਰਥੀ ਅਤੇ 1.5 ਲੱਖ ਅਧਿਆਪਕ ਸੋਮਵਾਰ ਸਵੇਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕੀਰਤਨ ਗਾਇਨ ਪ੍ਰੋਗਰਾਮ ’ਚ ਹਿੱਸਾ ਲੈਣਗੇ। ਕੋਂਕਣ ਡਿਵੀਜ਼ਨਲ ਕਮਿਸ਼ਨਰ ਵਿਜੇ ਸੂਰਿਆਵੰਸ਼ੀ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨੌਜੁਆਨਾਂ ਵਿਚ ਕੌਮੀ ਏਕਤਾ ਅਤੇ ਸਮਾਜਕ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ। ਸੂਰਿਆਵੰਸ਼ੀ ਨੇ ਕਿਹਾ ਕਿ ਨਵੀਂ ਪੀੜ੍ਹੀ ਇਸ ਦੇਸ਼ ਭਗਤੀ ਦੇ ਕੰਮ ਰਾਹੀਂ ਕੌਮੀ ਏਕਤਾ ਦੇ ਸਬਕ ਸਿੱਖੇਗੀ।
ਉਨ੍ਹਾਂ ਕਿਹਾ ਕਿ ਗਾਇਨ ਤੋਂ ਬਾਅਦ ਵਿਦਿਆਰਥੀਆਂ ਲਈ ਗੁਰੂ ਸਾਹਿਬ ਦੇ ਜੀਵਨ ਅਤੇ ਬਹਾਦਰੀ ਉਤੇ ਆਧਾਰਤ ਵਿਕਲਪਿਕ ਪ੍ਰਤੀਯੋਗੀ ਇਮਤਿਹਾਨ ਲਿਆ ਜਾਵੇਗਾ। ਇਹ ਪਹਿਲ ਨਵੀਂ ਮੁੰਬਈ ਦੇ ਖਾਰਘਰ ਦੇ ਓਵ ਮੈਦਾਨ ਵਿਚ 28 ਫ਼ਰਵਰੀ ਅਤੇ 1 ਮਾਰਚ ਨੂੰ ਹੋਣ ਵਾਲੇ ਮੁੱਖ ‘ਸ਼ਹਿਦੀ ਸਮਾਗਮ’ ਪ੍ਰੋਗਰਾਮ ਦੇ ਪੂਰਵਗਾਮੀ ਵਜੋਂ ਹੈ।